ਧੋਖਾਦੇਹੀ ਕਰਨ ਸਬੰਧੀ ਮਾਮਲਾ ਦਰਜ

You Are HerePunjab
Saturday, February 18, 2017-12:38 AM

ਫਾਜ਼ਿਲਕਾ(ਨਾਗਪਾਲ,ਬੰਟੀ)- ਥਾਣਾ ਸਦਰ ਪੁਲਸ ਨੇ ਪਿੰਡ ਟੀਲਾਂਵਾਲੀ 'ਚ ਇਕ ਔਰਤ ਨਾਲ ਧੋਖਾਦੇਹੀ ਕਰਨ ਸਬੰਧੀ ਇਕ ਔਰਤ ਸਮੇਤ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਕਮਲਾ ਦੇਵੀ ਵਾਸੀ ਪਿੰਡ ਟੀਲਾਂਵਾਲੀ ਨੇ ਦੱਸਿਆ ਕਿ ਜਸਵੰਤ ਸਿੰਘ ਤੇ ਉਸ ਦੀ ਪਤਨੀ ਰਾਜੀ ਵਾਸੀ ਪਿੰਡ ਟੀਲਾਂਵਾਲੀ ਅਤੇ ਸੋਮ ਮਲਟੀ ਮਾਰਕੀਟਿੰਗ ਲਿਮ. ਫਰਮ ਦੇ ਮਾਲਕ ਰਜਿੰਦਰ ਸਿੰਘ ਵਾਸੀ ਮਾਧਵ ਨਗਰੀ ਫਾਜ਼ਿਲਕਾ ਅਤੇ ਅਣਪਛਾਤੇ ਵਿਅਕਤੀ ਨੇ ਆਪਸ 'ਚ ਸਲਾਹ-ਮਸ਼ਵਰਾ ਕਰ ਕੇ 12 ਮਈ 2010 ਨੂੰ ਉਸ ਨੂੰ ਵੱਧ ਵਿਆਜ ਦੇਣ, ਹਰ ਮਹੀਨੇ 3-3 ਹਜ਼ਾਰ ਰੁਪਏ ਉਸ ਦੇ ਖਾਤੇ 'ਚ ਪਾਉਣ ਤੇ 3 ਸਾਲ ਬਾਅਦ ਦੁੱਗਣੇ ਪੈਸੇ ਦੇਣ ਦਾ ਝਾਂਸਾ ਦੇ ਕੇ ਉਸ ਤੋਂ 3 ਲੱਖ ਰੁਪਏ ਲੈ ਕੇ ਆਪਣੇ ਖਾਲੀ ਖਾਤੇ ਦੇ ਚੈੱਕ ਦੇ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.