ਰਾਮਾਂ ਮੰਡੀ(ਪਰਮਜੀਤ)-ਗੁਰੂ ਗੋਬਿੰਦ ਰਿਫਾਇਨਰੀ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਗੁੰਮਰਾਹ ਕਰਨ ਅਤੇ ਠੱਗੀ ਮਾਰਨ ਦੇ ਦੋਸ਼ ਹੇਠ ਰਾਮਾਂ ਮੰਡੀ ਪੁਲਸ ਨੇ 3 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਨਵ-ਨਿਯੁਕਤ ਐੱਸ. ਐੱਚ. ਓ. ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਰਿਫਾਇਨਰੀ ਦੇ ਅਸਿਸਟੈਂਟ ਜਨਰਲ ਮੈਨੇਜਰ ਚਰਨਜੀਤ ਸਿੰਘ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੂਟਾ ਸਿੰਘ ਨਾਂ ਦਾ ਵਿਅਕਤੀ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਨੌਜਵਾਨਾਂ ਨੂੰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਨੌਕਰੀ ਦਿਵਾਉਣ ਲਈ ਜਨਤਕ ਥਾਵਾਂ 'ਤੇ ਪੋਸਟਰ ਲਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਰਿਫਾਇਨਰੀ ਵਿਚ ਨੌਕਰੀ ਲਗਵਾਉਣ ਲਈ ਫਾਰਮ ਭਰਵਾ ਕੇ ਅਤੇ ਹੋਰ ਦਸਤਾਵੇਜ਼ ਲੈ ਕੇ ਉਨ੍ਹਾਂ ਤੋਂ 1000 ਰੁਪਏ ਪ੍ਰਤੀ ਵਿਅਕਤੀ ਵਸੂਲ ਕਰ ਰਿਹਾ ਸੀ, ਜੋ ਕਿ ਪਹਿਲਾਂ ਰਿਫਾਇਨਰੀ ਦੀ ਬੁੱਲਟਬੈੱਲ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ। ਸਬੰਧਿਤ ਕੰਪਨੀ ਵੱਲੋਂ ਰਿਫਾਇਨਰੀ ਵਿਚ ਕੰਮ 'ਤੇ ਰੱਖਣ ਲਈ ਕੋਈ ਇਸ਼ਤਿਹਾਰ ਨਹੀਂ ਦਿੱਤਾ, ਜਿਸ 'ਤੇ ਕਾਰਵਾਈ ਕਰਦਿਆਂ ਐੱਸ. ਐੱਸ. ਪੀ. ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਕਤ ਮਾਮਲੇ ਦੀ ਪੜਤਾਲ ਐੱਸ. ਪੀ. ਟ੍ਰੈਫਿਕ ਪੁਲਸ ਕਰ ਰਹੇ ਸਨ, ਜਿਸ 'ਤੇ ਐੱਸ. ਪੀ. ਬਠਿੰਡਾ ਨੇ ਬਰੀਕੀ ਨਾਲ ਛਾਣਬੀਣ ਕਰਨ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ, ਜਿਸ ਜੀ ਕਾਰਵਾਈ ਕਰਦਿਆਂ 3 ਵਿਅਕਤੀਆਂ ਖਿਲਾਫ਼ ਆਈ. ਪੀ. ਸੀ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕੈਪਟਨ ਦੇ ਦਾਅਵੇ ਠੁਸ, ਬੱਸ ਚਾਲਕਾਂ ਦੀ ਮਨਮਰਜ਼ੀ ਹਾਵੀ
NEXT STORY