ਫਰੀਦਕੋਟ (ਜਗਤਾਰ) : ਫਰੀਦਕੋਟ ਅਤੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਹਿਮਾਚਲ ਦੇ ਮੋਸਟ ਵਾਂਟੇਡ ਗੈਂਗਸਟਰ ਮਨਜੀਤ ਸਿੰਘ ਉਰਫ ਰਿੱਪੀ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿੱਪੀ 'ਤੇ ਹਿਮਾਚਲ ਦੇ ਪਾਊਂਟਾ ਸਾਹਿਬ ਕੋਲ ਪੁਲਸ 'ਤੇ ਗੋਲੀਆਂ ਚਲਾਉਣ ਦਾ ਵੀ ਦੋਸ਼ ਹੈ।
ਸੂਤਰਾਂ ਮੁਤਾਬਾਕ ਬੀਤੇ ਦਿਨੀਂ ਹਰਿਆਣਾ ਦੇ ਡੱਬਵਾਲੀ ਵਿਚ ਮਾਰੇ ਗਏ ਗੈਂਗਸਟਰ ਬੰਟੀ ਢਿੱਲੋਂ, ਜੰਪੀ ਡਾਨ ਅਤੇ ਨਿਸ਼ਾਨ ਸਿੰਘ ਵੀ ਮਨਜੀਤ ਸਿੰਘ ਉਰਫ ਰਿੱਪੀ ਦੇ ਸਾਥੀ ਸਨ। ਫਿਲਹਾਲ ਪੁਲਸ ਵਲੋਂ ਰਿੱਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੈਪਟਨ ਸਰਕਾਰ ਨੇ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇ ਕੇ ਬਣਦਾ ਹੱਕ ਦਿੱਤੈ : ਵਿਧਾਇਕ ਦੱਤੀ, ਮਮਤਾ ਦੱਤਾ
NEXT STORY