ਅੰਮ੍ਰਿਤਸਰ — ਇਥੋਂ ਦੇ ਥਾਣਾ ਸੀ ਡਿਵੀਜ਼ਨ ਦੇ ਬਾਹਰ ਦੀਪੂ ਗੈਂਗਸਟਰ ਵੱਲੋਂ ਇਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੀਪੂ ਗੈਂਗਸਟਰ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ 'ਚ ਬੀਤੀ ਰਾਤ ਇਕ ਵੱਡੀ ਵਾਰਦਾਤ ਹੋਈ ਹੈ, ਜਿਸ 'ਚ ਕੀਤੀ ਅੰਮ੍ਰਿਤਸਰ ਦੇ ਗੁੱਜ਼ਰਪੁਰਾ ਇਲਾਕੇ 'ਚ ਇਕ ਗੈਂਗਸਟਰ ਦੀਪੂ ਕਬਾੜੀਏ ਨੇ ਇਕ ਸ਼ਰਾਬ ਦੇ ਅਹਾਤੇ 'ਤੇ ਜਾ ਕੇ ਗੋਲੀਆਂ ਚੱਲਾ ਦਿੱਤੀਆਂ, ਉਸ ਅਹਾਤੇ 'ਤੇ ਕੰਮ ਕਰ ਰਹੇ ਰਾਜ ਕੁਮਾਰ ਦੀਪੂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਅਤੇ ਜਦੋਂ ਉਸ ਨੂੰ ਹਸਤਪਾਲ 'ਚ ਭਰਤੀ ਕਰਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੋਲੀਆਂ ਚੱਲਣ ਦਾ ਨਜ਼ਾਰਾ ਇੰਨਾ ਖਤਰਨਾਕ ਸੀ ਕਿ ਚਾਰੇ ਪਾਸੇ ਖੂਨ ਹੀ ਖੂਨ ਦਿੱਖ ਰਿਹਾ ਸੀ। ਦਰਅਸਲ ਸ਼ਰਾਬ ਦੇ ਠੇਕੇ ਦੇ ਮਾਲਿਕ ਆਨੰਦ ਨਾਲ ਦੀਪੂ ਦੀ ਪੁਰਾਣੀ ਰੰਜਿਸ਼ ਸੀ ਅਤੇ ਉਹ ਉਸ ਨੂੰ ਮਾਰਨ ਲਈ ਇਥੇ ਆਇਆ ਸੀ, ਜਿਸ ਵਿਚਾਲੇ ਉਸ ਦਾ ਟਕਰਾਅ ਰਾਜ ਕੁਮਾਰ ਨਾਲ ਹੋ ਗਿਆ ਅਤੇ ਉਸ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ। ਉਥੇ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦੀ ਸਥਿਤੀ ਬਣੀ ਹੈ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਘਟਨਾ ਦੇ ਬਾਰੇ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੀਪੂ ਇਕ ਗੈਂਗਸਟਰ ਹੈ ਅਤੇ ਜਿਥੇ ਰਾਜ ਕੁਮਾਰ ਕੰਮ ਕਰਦਾ ਸੀ ਉਥੋਂ ਦੇ ਮਾਲਕ ਦੇ ਨਾਲ ਦੀ ਉਸ ਦੀ ਦੁਸ਼ਮਣੀ ਸੀ ਅਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਕਾਂਡ 'ਚ ਦੀਪੂ ਗੈਂਗਸਟਰ ਨੇ 5 ਗੋਲੀਆਂ ਚਲਾਈਆਂ, ਜਿਸ 'ਚ 2 ਗੋਲੀਆਂ ਰਾਜ ਕੁਮਾਰ ਨੂੰ ਲੱਗੀਆਂ।
ਜਵਾਈ ਵੱਲੋਂ ਆਤਮਹੱਤਿਆ ਨੂੰ ਲੈ ਕੇ ਪੁਲਸ ਨੇ 4 ਦੋਸ਼ੀਆਂ ਨੂੰ ਅਦਾਲਤ 'ਚ ਕੀਤਾ ਪੇਸ਼
NEXT STORY