ਅੰਮ੍ਰਿਤਸਰ, (ਸੰਜੀਵ)- ਹਿੰਦੂ ਨੇਤਾ ਕਤਲ ਕੇਸ ਦੇ ਮਾਸਟਰ ਮਾਈਂਡ ਅਤੇ ਗੈਂਗਸਟਰ ਸਾਰਜ ਮਿੰਟੂ ਦਾ ਅੱਜ ਪੁਲਸ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਸਖਤ ਸੁਰੱਖਿਆ 'ਚ ਬੁਲੇਟ ਪਰੂਫ ਬਖਤਰ ਬੰਦ ਗੱਡੀ ਵਿਚ ਅਦਾਲਤ ਲਿਆਂਦਾ ਗਿਆ, ਜਿਥੇ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕਰ ਕੇ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਸਾਬਕਾ ਕੌਂਸਲਰ ਗਿੰਦਾ ਕਤਲ ਕੇਸ ਦੀ ਪੁੱਛਗਿੱਛ ਲਈ ਉਸ ਨੂੰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਅੱਜ ਤੋਂ ਪਹਿਲਾਂ ਸਾਰਜ ਥਾਣਾ ਸੁਲਤਾਨਵਿੰਡ ਦੀ ਪੁਲਸ ਕੋਲ ਸੀ, ਜਿਥੇ ਉਸ ਤੋਂ ਹਰੀਆ ਅਤੇ ਕਰਨਬੀਰ ਕਤਲ ਕੇਸ ਵਿਚ ਪੁੱਛਗਿੱਛ ਕੀਤੀ ਜਾ ਰਹੀ ਸੀ। ਦੋਵਾਂ ਹੱਤਿਆਵਾਂ ਵਿਚ ਸਾਰਜ ਨੇ ਗੈਂਗਸਟਰ ਬੌਬੀ ਮਲਹੋਤਰਾ ਦਾ ਸਾਥ ਦਿੱਤਾ ਸੀ ਅਤੇ ਹਰੀਆ ਨੂੰ ਥਾਣਾ ਬੀ-ਡਵੀਜ਼ਨ ਦੇ ਠੀਕ ਸਾਹਮਣੇ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰਿਆ ਸੀ। ਉਧਰ ਕਰਨਬੀਰ ਨੂੰ ਵੀ ਅਗਵਾ ਕਰ ਕੇ ਤਰਨਤਾਰਨ ਲਿਜਾ ਕੇ ਗੋਲੀਆਂ ਮਾਰੀਆਂ ਗਈਆਂ ਸਨ।
ਸਾਬਕਾ ਕੌਂਸਲਰ ਗਿੰਦਾ ਕਤਲ ਕੇਸ ਵਿਚ ਹੁਣ ਥਾਣਾ ਸੀ-ਡਵੀਜ਼ਨ ਦੀ ਪੁਲਸ ਗੈਂਗਸਟਰ ਸਾਰਜ ਮਿੰਟੂ ਤੋਂ ਪੁੱਛਗਿੱਛ ਕਰੇਗੀ, ਜਿਸ ਵਿਚ ਸਾਰਜ ਨੇ ਆਪਣੇ ਸਾਥੀ ਬੌਬੀ ਮਲਹੋਤਰਾ ਦਾ ਸਾਥ ਦਿੱਤਾ ਸੀ ਅਤੇ ਗਿੰਦਾ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਿਆ ਸੀ। ਇਸ ਵਾਰਦਾਤ ਉਪਰੰਤ ਸਾਰਜ ਮਿੰਟੂ ਤਾਂ ਫਰਾਰ ਹੋ ਗਿਆ ਸੀ ਪਰ ਬੌਬੀ ਮਲਹੋਤਰਾ ਨੂੰ ਗੋਲੀ ਲੱਗੀ ਸੀ, ਜਿਸ ਨੂੰ ਐੱਸ. ਟੀ. ਐੱਫ. ਨੇ ਗ੍ਰਿਫਤਾਰ ਕਰ ਲਿਆ ਸੀ। ਉਦੋਂ ਤੋਂ ਇਹ ਮਾਮਲਾ ਪੁੱਛਗਿੱਛ ਲਈ ਪੈਂਡਿੰਗ ਚੱਲ ਰਿਹਾ ਸੀ। ਗਿੰਦਾ ਕਤਲ ਕੇਸ ਉਪਰੰਤ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵੀ ਸਾਰਜ ਨੂੰ ਅਜੇ ਰਿਮਾਂਡ 'ਤੇ ਲੈਣਾ ਹੈ, ਜਿਸ ਵਿਚ ਥਾਣਾ ਸਿਵਲ ਲਾਈਨ ਅਧੀਨ ਹੋਈਆਂ ਵਾਰਦਾਤਾਂ ਦੀ ਵੀ ਜਾਂਚ ਅਜੇ ਬਾਕੀ ਹੈ।
ਪੁਲਸ ਦੇ ਦਬਾਅ 'ਚ ਦੋਸ਼ ਦਾ ਰਸਤਾ ਚੁਣਿਆ ਸੀ ਸਾਰਜ ਨੇ : ਕਿਸੇ ਸਮੇਂ ਡੀ. ਏ. ਵੀ. ਕਾਲਜ ਵਿਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਚੁਣੇ ਗਏ ਸਾਰਜ ਨੇ ਪੁਲਸ ਦੇ ਦਬਾਅ 'ਚ ਆ ਕੇ ਦੋਸ਼ ਦਾ ਰਸਤਾ ਚੁਣਿਆ ਸੀ। ਘਰ ਤੋਂ ਅਜਿਹਾ ਗਿਆ ਕਿ ਵਾਪਸ ਮੁੜ ਕੇ ਵੀ ਨਹੀਂ ਦੇਖਿਆ। ਇਹ ਕਹਿਣਾ ਸੀ ਅਦਾਲਤ ਵਿਚ ਪੇਸ਼ੀ ਲਈ ਲਿਆਂਦੇ ਗਏ ਆਪਣੇ ਬੇਟੇ ਸਾਰਜ ਨੂੰ ਦੇਖਣ ਪਹੁੰਚੀ ਉਸ ਦੀ ਮਾਤਾ ਸੁਖਰਾਜ ਕੌਰ ਦਾ। ਕਈ ਹੱਤਿਆਵਾਂ ਅਤੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਸਾਰਜ ਅੱਜ ਵੀ ਆਪਣੀ ਮਾਂ ਦੀ ਨਜ਼ਰ ਵਿਚ ਜਿਵੇਂ ਅਪਰਾਧੀ ਹੀ ਨਹੀਂ ਹੈ। ਆਖਿਰ ਮਾਂ ਦਾ ਦਿਲ ਹੈ, ਜੋ ਆਪਣੀ ਔਲਾਦ ਲਈ ਧੜਕ ਰਿਹਾ ਸੀ, ਜਦੋਂ ਕਿ ਦੂਜੇ ਪਾਸੇ ਦੇਖੋ ਤਾਂ ਸਾਰਜ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਹਨ ਕਿ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰਨ ਅਤੇ ਸੰਗੀਨ ਦੋਸ਼ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟ ਰਿਹਾ।
ਭਗਵਾਨਪੁਰੀਆ ਦਾ ਖਾਸਮ-ਖਾਸ ਹੈ ਸਾਰਜ : ਕੇਂਦਰੀ ਜੇਲ 'ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖਾਸਮ-ਖਾਸ ਮੰਨਿਆ ਜਾਣ ਵਾਲਾ ਸਾਰਜ ਮਿੰਟੂ ਬਹੁਤ ਛੇਤੀ ਉਸ ਦੇ ਕੋਲ ਜੇਲ 'ਚ ਪੁੱਜਣ ਵਾਲਾ ਹੈ। ਅੰਮ੍ਰਿਤਸਰ 'ਚ ਹੋਈਆਂ ਹੱਤਿਆਵਾਂ ਤੋਂ ਬਾਅਦ ਸਾਰਜ ਪੂਰੀ ਤਰ੍ਹਾਂ ਆਪਣਾ ਹੁਲੀਆ ਬਦਲ ਕੇ ਫਰੀਦਾਬਾਦ ਰਹਿ ਰਿਹਾ ਸੀ, ਇਸ ਦੀ ਭਿਣਕ ਪੁਲਸ ਨੂੰ ਲੱਗ ਗਈ ਸੀ, ਜਿਸ ਉਪਰੰਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਜਲੰਧਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜਿਥੋਂ ਜ਼ਿਲਾ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਅੰਮ੍ਰਿਤਸਰ ਲੈ ਕੇ ਆਈ ਹੈ।
ਬੱਚੀ ਨੂੰ ਅਗਵਾ ਕਰਨ ਵਾਲੀ ਗ੍ਰਿਫਤਾਰ
NEXT STORY