ਕਪੂਰਥਲਾ : ਕਪੂਰਥਲਾ ਜੇਲ 'ਚ ਇਕ ਵਾਰ ਫਿਰ ਗੈਂਗਵਾਰ ਹੋਈ ਹੈ। ਐਤਵਾਰ ਨੂੰ ਹੋਈ ਗੈਂਗਵਾਰ ਵਿਚ ਪੰਜ ਕੈਦੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਤਿੰਨ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਕੈਦੀਆਂ ਮੁਤਾਬਕ ਗੈਂਗਸਟਰ ਜੇਲ ਵਿਚ ਬਦਮਾਸ਼ੀ ਕਰਦੇ ਹਨ। ਜ਼ਖਮੀ ਕੈਦੀਆਂ ਨੇ ਜੇਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ।
ਕਪੂਰਥਲਾ ਦੀ ਮਾਡਰਨ ਜੇਲ ਵਿਚ 25 ਦਿਨਾਂ ਵਿਚ ਤਿੰਨ ਗੈਂਗਵਾਰ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਵਿਚ ਇਕ ਦਰਜਨ ਦੇ ਕਰੀਬ ਕੈਦੀ ਜ਼ਖਮੀ ਹੋ ਚੁੱਕੇ ਹਨ। ਆਖਰ ਜੇਲਾਂ ਵਿਚ ਗੈਂਗਵਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਹੀਆਂ ਇਹ ਵੱਡਾ ਸਵਾਲ ਖੜ੍ਹਾ ਰਿਹਾ ਹੈ।
ਇੰਡਸਟਰੀ ਲਈ ਰਾਖਵੀਂ ਰੱਖੀ ਜਗ੍ਹਾ ਬਣੀ ਕੂੜੇ ਦਾ ਡੰਪ
NEXT STORY