ਤਰਨਤਾਰਨ : ਤਰਨਤਾਰਨ ਦਾ ਦਬੰਗ ਕਹੇ ਜਾਣ ਵਾਲੇ ਗਹਿਰੀ ਪਹਿਲਵਾਨ 'ਤੇ ਪੁਲਸ ਨੇ 107/51 ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਪੁਲਸ ਵਲੋਂ ਲਾਏ ਗਏ ਨਾਕੇ ਦੌਰਾਨ ਇਕ ਪੁਲਸ ਮੁਲਾਜ਼ਮ ਨੂੰ ਗਹਿਰੀ ਪਹਿਲਵਾਨ ਨੇ ਗਾਲ੍ਹਾਂ ਕੱਢੀਆਂ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਗਹਿਰੀ ਪਹਿਲਵਾਨ ਤਰਨਤਾਰਨ ਨਾਲ ਸਬੰਧਿਤ ਹੋਣ ਕਾਰਨ ਇੱਥੋਂ ਦੀ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਹਿਰੀ ਪਹਿਲਵਾਨ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਖਾਸ ਹੈ, ਜੋ ਤਰਨਤਾਰਨ 'ਚ ਦਬੰਗ ਬਾਹੂਬਲੀ ਵਜੋਂ ਜਾਣਿਆ ਜਾਂਦਾ ਹੈ। ਗਹਿਰੀ ਦੀ ਦਬੰਗਈ ਪਿੱਛੇ ਵਿਧਾਇਕ ਸਿੱਕੀ ਦਾ ਉਹ ਬਿਆਨ ਹੈ, ਜਿਸ 'ਚ ਉਨ੍ਹਾਂ ਨੇ ਪੁਲਸ ਨੂੰ ਸ਼ਰੇਆਮ ਉਨ੍ਹਾਂ ਦੇ ਬੰਦੇ ਨਾਰਾਜ਼ ਨਾ ਕਰਨ ਦੀ ਧਮਕੀ ਦਿੱਤੀ ਸੀ। ਹੁਣ ਜੇਕਰ ਅਜਿਹੇ ਵਿਅਕਤੀਆਂ ਨੂੰ ਇਸ ਤਰ੍ਹਾਂ ਸਿਆਸੀ ਸ਼ਹਿ ਮਿਲੇਗੀ ਤਾਂ ਉਹ ਮੂੰਹਜ਼ੋਰ ਹੋਣਗੇ ਹੀ। ਹਾਲਾਂਕਿ ਗਹਿਰੀ ਦਾ ਕਹਿਣਾ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਪਹਿਲਾਂ ਪੁਲਸ ਮੁਲਾਜ਼ਮ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਸਨ।
ਨਵੀਂ ਸੌਗਾਤ : ਹੁਸ਼ਿਆਰਪੁਰ ਬੱਸ ਸਟੈਂਡ 'ਤੇ ਪੀ. ਆਰ. ਟੀ. ਸੀ. ਤੇ ਰੋਡਵੇਜ਼ ਮਿਹਰਬਾਨ
NEXT STORY