ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਬੀਤੀ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਦੌਰਾਨ ਮੇਨ ਜੀ. ਟੀ. ਰੋਡ ਜਾਮ ਕਰਨ, ਜਨਰਲ ਸਮਾਜ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਤੇ ਹਥਿਆਰਬੰਦ ਮੋਟਰਸਾਇਕਲ ਸਵਾਰਾਂ ਵੱਲੋਂ ਦਹਿਸ਼ਤ ਫੈਲਾ ਕੇ ਬਾਜ਼ਾਰ ਬੰਦ ਕਰਾਉਣ ਦੇ ਸਖਤ ਵਿਰੋਧ 'ਚ ਜਨਰਲ ਸਮਾਜ ਮੰਚ ਨੇ ਅੱਜ ਸ਼ਹਿਰ 'ਚ ਰੋਸ ਮਾਰਚ ਕੀਤਾ। ਜਨਰਲ ਸਮਾਜ ਮੰਚ ਦੇ ਸੂਬਾ ਪ੍ਰਧਾਨ ਫਤਿਹ ਸਿੰਘ ਪਰਹਾਰ, ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਅਤੇ ਫਗਵਾੜਾ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਦੀ ਅਗਵਾਈ ਹੇਠ ਇਹ ਰੋਸ ਮਾਰਚ ਸਥਾਨਕ ਨਿਉ ਮੰਡੀ ਰੋਡ ਸਤਿਸੰਗ ਭਵਨ (ਬੈਕਸਾਈਡ ਮੋਹਨ ਫਾਸਟ ਫੂਡ) ਤੋਂ ਸ਼ੁਰੂ ਹੋ ਕੇ ਐੱਸ. ਪੀ. ਦਫਤਰ ਫਗਵਾੜਾ ਪੁੱਜਾ ਜਿਥੇ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੂੰ ਮੰਗ ਪੱਤਰ ਦੇ ਕੇ ਬੰਦ ਦੌਰਾਨ ਹਿੰਸਾ ਤੇ ਹੁਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਮੰਗ ਪੱਤਰ 'ਚ ਇਕ ਸੀਨੀਅਰ ਸਿਆਸੀ ਆਗੂ ਸਮੇਤ ਸਮਾਜਿਕ ਜਥੇਬੰਦੀਆਂ ਦੇ 2 ਆਗੂਆਂ ਵੱਲੋਂ ਭਾਸ਼ਣ 'ਚ ਜਨਰਲ ਸਮਾਜ ਬਾਰੇ ਇਤਰਾਜ਼ਯੋਗ ਗੱਲਾਂ ਕਰਕੇ ਸਮਾਜਿਕ ਭਾਈਚਾਰੇ 'ਚ ਫੁੱਟ ਪਾਉਣ ਦਾ ਦੋਸ਼ ਲਾਉਂਦੇ ਹੋਏ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਭਾਰਤ ਬੰਦ ਦੌਰਾਨ ਫਗਵਾੜਾ 'ਚ ਜਨਰਲ ਸਮਾਜ ਖਿਲਾਫ਼ ਉਕਤ ਆਗੂਆਂ ਵੱਲੋਂ ਬੋਲੀ ਮੰਦੀ ਸ਼ਬਦਾਵਲੀ ਦੀ ਵੀ. ਡੀ. ਓ. ਸੀ. ਡੀ. ਵੀ ਐੱਸ. ਪੀ. ਫਗਵਾੜਾ ਨੂੰ ਦਿੱਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 2 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਕੇ ਜੀ. ਟੀ. ਰੋਡ ਜਾਮ ਕੀਤਾ ਗਿਆ ਤੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ, ਜਿਸ ਦੀ ਫੁਟੇਜ ਵੱਖ-ਵੱਖ ਥਾਵਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਮੌਜੂਦ ਹੈ, ਜਿਸ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਜਾਣ। ਜਨਰਲ ਸਮਾਜ ਦੇ ਆਗੂਆਂ ਨੇ ਸ਼ਹਿਰ 'ਚ ਬਣੀ ਪੀਸ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਪੀਸ ਕਮੇਟੀ 'ਚ ਕੁਝ ਸ਼ਰਾਰਤੀ ਅਨਸਰ ਵੀ ਸ਼ਾਮਲ ਹਨ ਜੋ ਹਮੇਸ਼ਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਅਨਸਰਾਂ ਨੂੰ ਕਮੇਟੀ 'ਚੋਂ ਬਾਹਰ ਕਰਕੇ ਅਜਿਹੇ ਪਤਵੰਤਿਆਂ ਨੂੰ ਸ਼ਾਮਲ ਕੀਤਾ ਜਾਵੇ ਜੋ ਅਸਲ 'ਚ ਸ਼ਹਿਰ ਦੀ ਸ਼ਾਂਤੀ ਦੇ ਸਮਰਥਕ ਹਨ।
ਇਸ ਮੌਕੇ ਹਰਜਿੰਦਰ ਸਿੰਘ ਖਾਲਸਾ, ਸੁਖਬੀਰ ਸਿੰਘ ਕਿੰਨੜਾ, ਨਰੇਸ਼ ਭਾਰਦਵਾਜ, ਤੇਜਸਵੀ ਭਾਰਦਵਾਜ, ਯੋਗੇਸ਼ ਪ੍ਰਭਾਕਰ, ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਸ਼ਵਿੰਦਰ ਨਿਸ਼ਚਲ, ਸੁਮਨ ਸ਼ਰਮਾ, ਕੌਂਸਲਰ ਜਤਿੰਦਰ ਵਰਮਾਨੀ, ਮਨੀਸ਼ ਪ੍ਰਭਾਕਰ, ਰੋਹਿਤ ਪਾਠਕ, ਕੁਲਵਿੰਦਰ ਕਿੰਦਾ, ਅਸ਼ੋਕ ਸੇਠੀ, ਸਤਬੀਰ ਸਿੰਘ ਵਾਲੀਆ, ਸੁਨੀਲ ਪਰਾਸ਼ਰ, ਵਿਪਨ ਸ਼ਰਮਾ, ਇੰਦਰਜੀਤ ਕਰਵਲ, ਮਨੀਸ਼ ਸੂਦ, ਸੁਦੇਸ਼ ਸ਼ਰਮਾ, ਮੁਖਿੰਦਰ ਸਿੰਘ, ਅਸ਼ੋਕ ਗੁਪਤਾ, ਸੁਬੋਧ ਸੋਬਤੀ, ਚੰਦਰ ਸ਼ੇਖਰ ਗੁਪਤਾ, ਸੰਜੀਵ ਸ਼ਰਮਾ, ਸ਼ਾਮ ਸੁੰਦਰ, ਬੱਲੂ ਵਾਲੀਆ, ਸੰਜੂ ਚਹਿਲ, ਰਾਮ ਕੁਮਾਰ ਚੱਢਾ ਸਮੇਤ ਕਈ ਸ਼ਹਿਰ ਵਾਸੀ ਸ਼ਾਮਿਲ ਸਨ।
ਕਿਸਾਨ ਦੇ ਖੇਤ 'ਚੋਂ ਰੇਤ ਮਾਫੀਏ ਨੇ ਧੱਕੇ ਨਾਲ ਚੋਰੀ ਕੀਤੀ ਰੇਤ
NEXT STORY