ਮੋਗਾ (ਪਵਨ ਗਰੋਵਰ) : ਇੱਥੇ ਇਕ ਕੁੜੀ ਨੇ 12ਵੀਂ ਜਮਾਤ 'ਚੋਂ ਨੰਬਰ ਘੱਟ ਆਉਣ ਕਾਰਨ ਆਪਣੇ ਪਿਤਾ ਦੀ ਲਾਈਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਦੋਂ ਪਿਤਾ ਨੇ ਘਰ ਦੇ ਕਮਰੇ 'ਚ ਖੂਨ ਨਾਲ ਲੱਥਪੱਥ ਧੀ ਦੀ ਲਾਸ਼ ਦੇਖੀ ਤਾਂ ਉਸ ਦੀਆਂ ਧਾਹਾਂ ਨਿਕਲ ਗਈਆਂ।
ਜਾਣਕਾਰੀ ਮੁਤਾਬਕ ਮ੍ਰਿਤਕ ਸਿਮਰਜੀਤ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਨਿਊ ਅਪੈਕਸ ਕਾਲੋਨੀ ਨੇ 12ਵੀਂ ਦੇ ਪੇਪਰ ਦਿੱਤੇ ਸਨ, ਜਿਸ 'ਚ ਉਸ ਦੇ 71 ਫੀਸਦੀ ਨੰਬਰ ਆਏ ਸਨ, ਜਦੋਂ ਕਿ ਉਸ ਦੀਆਂ ਸਹੇਲੀਆਂ 80 ਫੀਸਦੀ ਨੰਬਰ ਲੈ ਕੇ ਪਾਸ ਹੋਈਆਂ ਸਨ। ਸਹੇਲੀਆਂ ਤੋਂ ਘੱਟ ਨੰਬਰ ਹੋਣ ਕਾਰਨ ਸਿਮਰਜੀਤ ਕੌਰ ਪਰੇਸ਼ਾਨ ਰਹਿਣ ਲੱਗੀ। ਸਿਮਰਜੀਤ ਨੇ ਬੁੱਧਵਾਰ ਨੂੰ ਆਪਣੇ ਪਿਤਾ ਨੂੰ ਸਰਟੀਫਿਕੇਟ ਬਣਾਉਣ ਦੇ ਬਹਾਨੇ ਘਰੋਂ ਬਾਹਰ ਭੇਜ ਦਿੱਤਾ।
ਇਸ ਤੋਂ ਬਾਅਦ ਉਸ ਨੇ ਪਹਿਲਾਂ ਕਈ ਵਾਰ ਗੇਟ 'ਚ ਆਪਣਾ ਮੱਥਾ ਮਾਰਿਆ ਅਤੇ ਫਿਰ ਆਪਣੇ ਪਿਤਾ ਦੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਸਾਰੀ ਘਟਨਾ ਉਨ੍ਹਾਂ ਦੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਸਿਮਰਜੀਤ ਦੇ ਪਿਤਾ ਕਾਰਾਂ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ 10 ਦਿਨ ਪਹਿਲਾਂ ਹੀ ਪਿਸਤੌਲ ਖਰੀਦੀ ਸੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਸਿਮਰਜੀਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ 'ਚ ਜੁੱਟ ਗਈ ਹੈ।
ਗਿਰੋਹ ਦੇ 5 ਮੈਂਬਰ ਕਾਬੂ, ਸਰਪੰਚ ਨੂੰ ਕਤਲ ਕਰਨ ਦੀ ਬਣਾ ਰਹੇ ਸਨ ਯੋਜਨਾ
NEXT STORY