ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਭੁਪਿੰਦਰ) : ਇੱਥੋਂ ਦੇ ਨੇੜਲੇ ਪਿੰਡ ਉਦੇਕਰਨ ਸਥਿਤ ਨਿੱਜੀ ਨਰਸਿੰਗ ਕਾਲਜ ਦੀ ਲਾਇਬ੍ਰੇਰੀਅਨ ਦੀ ਤੇਜ਼ ਰਫਤਾਰ ਟਰਾਲੇ ਨਾਲ ਟੱਕਰ ਹੋ ਹਈ, ਜਿਸ ਕਾਰਨ ਮੌਕੇ 'ਤੇ ਹੀ ਉਸ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉਦੇਕਰਨ ਸਥਿਤ ਸੇਂਟ ਸਹਾਰਾ ਕਾਲਜ ਆਫ਼ ਨਰਸਿੰਗ ਵਿਖੇ ਬਤੌਰ ਲਾਇਬ੍ਰੇਰੀਅਨ ਸੇਵਾਵਾਂ ਦੇ ਰਹੀ ਪਿੰਡ ਖੋਖਰ ਵਾਸੀ ਹਰਦੀਪ ਕੌਰ ਆਪਣੀ ਸਾਥਣ ਸੁਖਪ੍ਰੀਤ ਕੌਰ ਨਾਲ ਸਕੂਟਰੀ ਰਾਹੀ ਪਿੰਡ ਉਦੇਕਰਨ ਤੋਂ ਸ਼ਹਿਰ ਵੱਲ ਆ ਰਹੀ ਸੀ। ਸਕੂਟਰੀ ਨੂੰ ਸੁਖਪ੍ਰੀਤ ਕੌਰ ਚਲਾ ਰਹੀ ਸੀ ਤਾਂ ਇਸ ਦੌਰਾਨ ਸਥਾਨਕ ਸਰਕਾਰੀ ਕਾਲਜ ਨੇੜੇ ਫਿਰੋਜ਼ਪੁਰ ਰੋਡ 'ਤੇ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੇ ਤੇਜ ਰਫ਼ਤਾਰ ਟਰਾਲੇ ਨੇ ਉਨ੍ਹਾਂ ਦੀ ਸਕੂਟਰੀ ਨੂੰ ਪਿੱਛਿਓਂ ਫੇਟ ਮਾਰ ਦਿੱਤੀ ਅਤੇ ਆਪਣੀ ਲਪੇਟ 'ਚ ਲੈ ਲਿਆ।
ਇਸ ਦੌਰਾਨ ਸੁਖਪ੍ਰੀਤ ਕੌਰ ਦਾ ਇੱਕ ਪਾਸੇ ਡਿੱਗਣ ਕਾਰਨ ਬਚਾਅ ਹੋ ਗਿਆ, ਜਦੋਂ ਕਿ ਹਰਦੀਪ ਕੌਰ ਬੁਰੀ ਤਰ੍ਹਾਂ ਟਰਾਲੇ ਦੀ ਲਪੇਟ ਵਿਚ ਆ ਗਈ ਅਤੇ ਕਾਫ਼ੀ ਦੂਰ ਤੱਕ ਟਰਾਲਾ ਉਸ ਨੂੰ ਘਸੀਟਦਾ ਲੈ ਗਿਆ। ਇਸ ਦੌਰਾਨ ਹਰਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾਂ ਦਰਦਨਾਕ ਸੀ ਕਿ ਮ੍ਰਿਤਕ ਦੇ ਸਰੀਰਕ ਅੰਗ ਬੁਰੀ ਤਰ੍ਹਾਂ ਕੁਚਲੇ ਗਏ। ਇਸ ਦੌਰਾਨ ਮੌਕੇ 'ਤੇ ਪਹੁੰਚ ਕੇ ਥਾਣਾ ਸਿਟੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਏ.ਐਸ.ਆਈ. ਕਿਸ਼ੋਰ ਚੰਦ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਜਦੋਂ ਸਿਖਰ ਦੁਪਹਿਰੇ ਥਾਣੇ ਅੰਦਰੋਂ ਆਈਆਂ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ...
NEXT STORY