ਮੋਗਾ(ਆਜ਼ਾਦ)— 20 ਸਾਲ ਦੀ ਪ੍ਰਵਾਸੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਕਿਰਨ ਕੌਰ ਵਾਸੀ ਪਿੰਡ ਮਾਣੂੰਕੇ (ਜਗਰਾਓਂ), ਬਲਵੰਤ ਸਿੰਘ, ਗਗਨ ਕੌਰ ਵਾਸੀ ਪਿੰਡ ਬੁਟੱਰ ਕਲਾਂ ਦੇ ਖਿਲਾਫ ਵਿਆਹ ਲਈ ਅਗਵਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਚਰਨਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪੁਲਸ ਸੂਤਰਾਂ ਮੁਤਾਬਕ ਲੜਕੀ ਦੇ ਭਰਾ ਵਾਸੀ ਯੂ. ਪੀ. ਹਾਲ ਆਬਾਦ ਸ਼ਿਮਲਾਪੁਰੀ ਲੁਧਿਆਣਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ 7 ਸਾਲ ਤੋਂ ਮੋਗਾ ਦੇ ਇਕ ਘਰ 'ਚ ਕੰਮ ਕਰਦੀ ਸੀ। ਕਥਿਤ ਦੋਸ਼ੀ ਉਨ੍ਹਾਂ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਉਹ ਬੀਤੀ 19 ਜੂਨ ਦੀ ਰਾਤ ਉਸ ਦੀ ਭੈਣ ਨੂੰ ਵਿਆਹ ਰਚਾਉਣ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਏ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੀ ਭੈਣ ਦੀ ਬਹੁਤ ਹੀ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰੱਕਾਂ ਦੀ ਆਪਸੀ ਟੱਕਰ 'ਚ ਹੋਈ ਇਕ ਦੀ ਮੌਤ, ਇਕ ਗੰਭੀਰ ਜ਼ਖਮੀ
NEXT STORY