ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਲਾਕੇ ਗੁਲਮੋਹਰ 'ਚ ਹੋਈ ਘਟਨਾ ਨੇ ਦਿੱਲੀ ਵਿਖੇ ਨਿਰਭਯਾ ਕਾਂਡ 'ਚ ਹੋਈ ਦਰਿੰਦਗੀ ਦੀਆਂ ਹੱਦਾਂ ਵੀ ਟੱਪ ਦਿੱਤੀਆਂ ਹਨ। ਦੱਸਣਯੋਗ ਹੈ ਕਿ 22 ਜੁਲਾਈ ਨੂੰ ਪੁਲਸ ਨੂੰ ਅੰਮ੍ਰਿਤਸਰ ਦੇ ਗੁਲਮੋਹਰ ਇਲਾਕੇ 'ਚੋਂ ਨਗਨ ਹਾਲਤ ਵਿਚ ਇਕ ਲੜਕੀ ਦੀ ਲਾਸ਼ ਮਿਲੀ ਸੀ, ਜਿਸ ਦੀ ਪੋਸਟਮਾਰਟਮ ਰਿਪੋਰਟ ਵਿਚ ਜਿਹੜਾ ਖੁਲਾਸਾ ਹੋਇਆ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਪੋਸਟਮਾਰਟਮ ਰਿਪੋਰਟ ਮੁਤਾਬਕ ਮ੍ਰਿਤਕ ਲੜਕੀ ਦੇ ਗੁਪਤ ਅੰਗ ਵਿਚ ਚਾਕੂ ਮਾਰਿਆ ਗਿਆ ਸੀ ਅਤੇ ਫਿਰ ਉਸ ਦੇ ਸਰੀਰ ਵਿਚ ਕੈਮੀਕਲ ਵੀ ਲਗਾਇਆ ਗਿਆ। ਦਰਿੰਦਗੀ ਦੀਆਂ ਹੱਦਾਂ ਇਥੇ ਹੀ ਖਤਮ ਨਹੀਂ ਹੁੰਦੀਆਂ ਦਰਿੰਦੇ ਕਾਤਲਾਂ ਨੇ ਲੜਕੀ ਦੇ ਮੂੰਹ ਵਿਚ ਕਰੰਟ ਵੀ ਲਗਾਇਆ ਅਤੇ ਬਾਅਦ ਵਿਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।
ਅੰਮ੍ਰਿਤਸਰ ਵਿਚ ਹੋਈ ਇਸ ਦਿਲ ਕੰਬਾਅ ਦੇਣ ਵਾਲੀ ਵਾਰਦਾਤ ਨੇ ਦਿੱਲੀ ਨਿਰਭਯਾ ਕਾਂਡ ਦੇ ਦਰਦ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਫਿਲਹਾਲ ਪੁਲਸ ਇਸ ਲੜਕੀ ਦੇ ਕਾਤਲਾਂ ਦਾ ਪਤਾ ਲਗਾਉਣ ਵਿਚ ਜੁਟੀ ਹੋਈ ਹੈ।
ਹੈਰੋਇਨ ਸਮੇਤ ਇਕ ਗ੍ਰਿਫਤਾਰ
NEXT STORY