ਅੰਮ੍ਰਿਤਸਰ (ਸੰਜੀਵ) : ਇੱਥੇ ਮਜੀਠਾ ਰੋਡ ਸਥਿਤ ਗੁਲਮੋਹਰ ਐਵੀਨਿਊ ਵਿਚ ਅਣਪਛਾਤੇ ਲੁਟੇਰੇ 25 ਸਾਲ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ ਕਰਕੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਉਸ ਸਮੇਂ ਵਾਪਰੀ, ਜਦੋਂ ਮ੍ਰਿਤਕ ਅਲਕਾ ਘਰ ਵਿਚ ਇਕੱਲੀ ਸੀ ਅਤੇ ਉਸ ਦੇ ਮਾਤਾ-ਪਿਤਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਹੋਏ ਸਨ। ਅਲਕਾ ਦੇ ਕਤਲ ਦਾ ਪਰਿਵਾਰ ਵਾਲਿਆਂ ਨੂੰ ਸ਼ਾਮ 5 ਵਜੇ ਪਤਾ ਲੱਗਿਆ, ਜਦੋਂ ਉਹ ਘਰ ਆਏ। ਲਾਸ਼ ਨੂੰ ਵੇਖ ਕੇ ਇਹ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਤਲ ਤੋਂ ਪਹਿਲਾਂ ਲੁਟੇਰਿਆਂ ਵੱਲੋਂ ਅਲਕਾ ਨਾਲ ਜਬਰ-ਜ਼ਨਾਹ ਵੀ ਕੀਤਾ ਗਿਆ, ਜਦਕਿ ਪੁਲਸ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਕਰਨ ਦੀ ਗੱਲ ਕੀਤੀ ਗਈ
ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਪੀ. ਜੇ. ਐਲਿਨਚੇਲੀਅਨ, ਏ. ਡੀ. ਸੀ. ਪੀ. ਕ੍ਰਾਈਮ ਲਖਬੀਰ ਸਿੰਘ, ਏ. ਡੀ. ਸੀ. ਪੀ. ਗੌਰਵ ਗਰਗ ਅਤੇ ਏ. ਸੀ. ਪੀ. ਸਿੰਗਲਾ ਭਾਰੀ ਪੁਲਸ ਬਲ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੇ ਪਿਤਾ ਧਰਮਪਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੁਦੇਸ਼, ਪੁੱਤਰ ਗੌਰਵ ਅਤੇ ਧੀ ਅਲਕਾ ਨਾਲ ਰਹਿੰਦਾ ਹੈ। ਸਾਰੇ ਮੈਂਬਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਮਜੀਠਾ ਗਏ ਹੋਏ ਸਨ ਅਤੇ ਅਲਕਾ ਘਰ ਵਿਚ ਇਕੱਲੀ ਸੀ। ਸੁਦੇਸ਼ ਰਾਣੀ ਦਾ ਕਹਿਣਾ ਸੀ ਕਿ ਕਰੀਬ ਡੇਢ ਵਜੇ ਉਸ ਨੇ ਅਲਕਾ ਨੂੰ ਫੋਨ ਕੀਤਾ ਸੀ ਪਰ ਅਲਕਾ ਨਾਲ ਸੰਪਰਕ ਨਹੀਂ ਹੋ ਸਕਿਆ, ਜਿਸ ਉਪਰੰਤ ਫਿਰ ਉਸ ਨੇ ਸਾਢੇ ਤਿੰਨ ਵਜੇ ਫੋਨ 'ਤੇ ਉਸਦਾ ਹਾਲ-ਚਾਲ ਪੁੱਛਣਾ ਚਾਹਿਆ ਪਰ ਅਲਕਾ ਨੇ ਫੋਨ ਨਹੀਂ ਚੁੱਕਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀ ਨੂੰ ਫੋਨ ਕਰਕੇ ਅਲਕਾ ਨੂੰ ਦੇਖਣ ਲਈ ਭੇਜਿਆ ਅਤੇ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਤੁਰੰਤ ਘਰ ਪੁੱਜਣ ਨੂੰ ਕਿਹਾ। ਜਦੋਂ ਉਹ ਘਰ ਪਰਤੇ ਤਾਂ ਅਲਕਾ ਮ੍ਰਿਤਕ ਹਾਲਤ ਵਿਚ ਸੀ ਅਤੇ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਹਾਲਾਤ ਬਿਆਨ ਕਰ ਰਹੇ ਸਨ ਕਿ ਅਲਕਾ ਦੀ ਲੁਟੇਰਿਆਂ ਦੇ ਨਾਲ ਲੜਾਈ ਹੋਈ ਹੋਵੇਗੀ, ਜਿਸ ਉਪਰੰਤ ਲੁਟੇਰਿਆਂ ਨੇ ਉਸ ਨੂੰ ਕਰੰਟ ਦੇ ਕੇ ਮਾਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ।
ਬੱਸ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ
NEXT STORY