ਗੋਰਾਇਆ(ਮੁਨੀਸ਼)— ਗੋਰਾਇਆ ਦੇ ਰੇਲਵੇ ਟ੍ਰੈਕ 'ਤੇ ਪਹੁੰਚ ਕੇ ਇਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਰੇਲਵੇ ਟ੍ਰੈਕ 'ਤੇ ਇਕ 23 ਸਾਲ ਦੀ ਲੜਕੀ ਨੇ ਟ੍ਰੇਨ ਦੇ ਸਾਹਮਣੇ ਖੜ੍ਹੇ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਲੜਕੀ ਬੱਚ ਗਈ।
ਦੱਸਿਆ ਜਾ ਰਿਹਾ ਹੈ ਕਿ ਟਰੇਨ ਲੜਕੀ ਦੇ ਉਪਰੋਂ ਲੰਘ ਗਈ ਅਤੇ ਲੜਕੀ ਬੱਚ ਗਈ। ਅਜਿਹਾ ਕਰਨ ਦੇ ਨਾਲ ਲੜਕੀ ਦੀ ਬਾਂਹ ਟੁੱਟ ਗਈ ਹੈ। ਉਥੋਂ ਦੇ ਦੁਕਾਨਦਾਰਾਂ ਦਾ ਵੀ ਇਹ ਕਹਿਣਾ ਹੈ ਕਿ ਲੜਕੀ ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸੰਗਰੂਰ ਦੇ ਸੁਨਾਮ 'ਚ ਖਾਦੀ ਭੰਡਾਰ 'ਚ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ (ਤਸਵੀਰਾਂ)
NEXT STORY