ਅਬੋਹਰ : ਤਾਜ਼ਾ ਖ਼ਬਰ ਅਨੁਸਾਰ ਇਥੇ ਸੋਨੇ ਦੇ ਇਕ ਵਪਾਰੀ ਨੂੰ ਪਤਨੀ ਅਤੇ ਬੇਟੀ ਸਮੇਤ ਬੰਧਕ ਬਣਾ ਕੇ 3 ਲੁਟੇਰਿਆਂ ਵਲੋਂ ਲੱਖਾਂ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਉਕਤ ਲੋਕਾਂ ਨਾਲ ਕਾਫੀ ਕੁੱਟਮਾਰ ਵੀ ਕੀਤੀ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਖੋਹ ਲਏ।
ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਐੱਸ.ਐੱਸ.ਪੀ. ਸਵੱਪਨ ਸ਼ਰਮਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਥੇ ਦੂਜੇ ਪਾਸੇ ਘਟਨਾ ਨੂੰ ਲੈ ਕੇ ਸੋਨਾ ਵਪਾਰੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਨਿਵਾਸੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸੋਨੇ ਦੀ ਖਰੀਦੋ-ਫਰੋਖ਼ਤ ਦਾ ਕੰਮ ਘਰੋਂ ਹੀ ਕਰਦੇ ਹਨ। ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਹ ਘੁੰਮਣ ਲਈ ਨਿਕਲੇ ਤਾਂ ਮਗਰੋਂ ਘਰ 'ਚ ਉਨ੍ਹਾਂ ਦੀ ਪਤਨੀ ਅਤੇ ਬੇਟੀ ਹੀ ਸਨ।
ਅਚਾਨਕ ਤਿੰਨ ਲੁਟੇਰੇ ਘਰ 'ਚ ਵੜੇ। ਪਹਿਲਾਂ ਉਨ੍ਹਾਂ ਨੇ ਵਪਾਰੀ ਦੀ ਬੇਟੀ ਨੂੰ ਬੰਧਕ ਬਣਾ ਕੇ ਤਿਜੋਰੀ ਦੀਆਂ ਚਾਬੀਆਂ ਮੰਗੀਆਂ। ਬੇਟੀ ਦੇ ਰੌਲਾ ਪਾਉਣ 'ਤੇ ਉਸ ਦੀ ਪਤਨੀ ਆਈ ਤਾਂ ਲੁਟੇਰਿਆਂ ਨੇ ਉਸ ਨੂੰ ਵੀ ਬੰਧਕ ਬਣਾ ਲਿਆ ਅਤੇ ਦੋਹਾਂ ਦੇ ਮੂੰਹ ਬੰਦ ਕਰਕੇ ਕਮਰੇ 'ਚ ਬੰਦ ਕਰ ਦਿੱਤਾ।
ਕੁਝ ਦੇਰ ਬਾਅਦ ਜਦੋਂ ਉਹ ਬਾਹਰੋਂ ਘੁੰਮ ਕੇ ਘਰ ਆਏ ਤਾਂ ਦਰਵਾਜ਼ੇ ਓਹਲੇ ਖੜ੍ਹੇ ਲੁਟੇਰੇ ਨੇ ਉਨ੍ਹਾਂ ਨੂੰ ਵੀ ਫੜ ਕੇ ਬੰਧਕ ਬਣਾ ਲਿਆ ਤੇ ਤਿਜੋਰੀ ਦੀ ਚਾਬੀ ਮੰਗੀ। ਚਾਬੀ ਨਾ ਦੇਣ 'ਤੇ ਉਹ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਲੱਗੇ। ਡਰ ਦੇ ਮਾਰੇ ਉਨ੍ਹਾਂ ਨੇ ਤਿਜੋਰੀ ਦੀਆਂ ਚਾਬੀਆਂ ਦੇ ਦਿੱਤੀਆਂ। ਲੁਟੇਰੇ ਤਿਜੋਰੀ 'ਚ ਪਈ ਸਾਰੀ ਸਾਰੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਕਿਸੇ ਤਰ੍ਹਾਂ ਉਨ੍ਹਾਂ ਦੀ ਬੇਟੀ ਨੇ ਆਪਣੇ ਹੱਥ ਖੋਲ੍ਹ ਕੇ ਬਾਹਰ ਆ ਕੇ ਰੌਲਾ ਪਾਇਆ ਅਤੇ ਉਨ੍ਹਾਂ ਦੇ ਹੱਥ-ਪੈਰ ਖੋਲ੍ਹੇ। ਇਸ ਪਿੱਛੋਂ ਉਨ੍ਹਾਂ ਨੇ ਘਟਨਾ ਦੀ ਸਾਰੀ ਸੂਚਨਾ ਪੁਲਸ ਨੂੰ ਦਿੱੱਤੀ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਸਿੱਖਾਂ ਲਈ ਬੇਹੱਦ ਨਮੋਸ਼ੀ ਦੀ ਗੱਲ, ਦੇਸ਼ 'ਚ ਸਭ ਤੋਂ ਖਰਾਬ ਹੈ ਲਿੰਗਅਨੁਪਾਤ
NEXT STORY