ਮਾਨਸਾ (ਮਿੱਤਲ)— ਦੋ ਮਹੀਨੇ ਪਹਿਲਾਂ ਜ਼ਿਲੇ ਦੇ ਪਿੰਡ ਅਕਲੀਆਂ ਦੇ ਇਕ ਘਰ 'ਚੋਂ ਬਰਾਮਦ ਹੋਈ ਗਲੀ ਸੜੀ ਲਾਸ਼ ਦੇ ਮਾਮਲੇ ਨੂੰ ਜ਼ਿਲਾ ਪੁਲਸ ਨੇ ਸੁਲਝਾਉਂਦੇ ਮ੍ਰਿਤਕ ਔਰਤ ਦੇ ਆਪਣੇ ਹੀ ਕਾਤਲ ਨਾਬਾਲਿਗ ਪੋਤੇ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬੀਤੀ 6 ਅਗਸਤ ਨੂੰ ਮ੍ਰਿਤਕ ਔਰਤ ਹਰਦੇਵ ਕੌਰ ਦੇ ਭਰਾ ਅਰਜਨ ਸਿੰਘ ਵਾਸੀ ਜ਼ੀਰਕਪੁਰ ਨੇ ਜੋਗਾ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੀ ਭੈਣ ਦੀ ਗਲੀ ਸੜੀ ਲਾਸ਼ ਘਰ 'ਚ ਪਈ ਹੈ। ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਜੋਗਾ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਗਿਆ। ਮੈਡੀਕਲ ਰਿਪੋਰਟ 'ਚ ਔਰਤ ਦੇ ਕਤਲ ਕੀਤੇ ਜਾਣ ਦਾ ਖੁਲਾਸਾ ਹੋਇਆ।
ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਰਦੇਵ ਕੌਰ ਦੇ ਨਾਬਾਲਿਗ ਪੋਤੇ ਤੇ ਉਸ ਦੇ ਸਾਥੀ ਸੰਦੀਪ ਸਿੰਘ ਵਾਸੀ ਸ਼ਾਹਜਹਾਨਪੁਰ ਥਾਣਾ ਰਾਏਕੋਟ ਜ਼ਿਲਾ ਲੁਧਿਆਣਾ ਨਾਲ ਮਿਲ ਕੇ ਜ਼ਮੀਨ ਹਥਿਆਉਣ ਲਈ ਕਤਲ ਕੀਤਾ ਸੀ। ਜਿਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ, ਕਿਰਚ ਤੇ ਲੋਹੇ ਦੀ ਪਾਈਪ ਬਰਾਮਦ ਕਰ ਲਈ ਹੈ।
ਦੁਬਈ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
NEXT STORY