ਗੁਰਦਾਸਪੁਰ — ਗੁਰਦਾਸਪੁਰ ਉਪ ਚੋਣ ਨੂੰ ਲੈ ਕੇ ਕਾਂਗਰਸ ਵਲੋਂ ਗੁਰਦਾਸਪੁਰ 'ਚ ਕੀਤੀ ਗਈ ਰੈਲੀ ਤੋਂ ਪਹਿਲਾਂ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਬਾਅਦ ਜਾਖੜ ਦੇ ਪੱਖ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਜਿੱਤਣ ਦਾ ਭਰੋਸਾ ਜਤਾਇਆ। ਇਸ ਤੋਂ ਬਾਅਦ ਰੈਲੀ ਦੇ ਸਟੇਜ 'ਤੇ ਜੋਸ਼ ਦਿਖਾਉਂਦੇ ਹੋਏ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਅਕਾਲੀਆਂ ਤੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਜਿਥੇ ਇਕ ਪਾਸੇ ਉਨ੍ਹਾਂ ਅਕਾਲੀ ਦਲ ਵਲੋਂ ਸੱਤਾ 'ਤੇ ਕੀਤੇ 10 ਸਾਲਾ ਦੇ ਰਾਜ 'ਚ ਪੰਜਾਬ ਦੀ ਜਨਤਾ ਦੀ ਕੀਤੀ ਲੁੱਟ ਨੂੰ ਜਗ ਜਾਹਿਰ ਕੀਤਾ ਸਗੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਨਿਸ਼ਾਨੇ 'ਤੇ ਲੈਦਿਆਂ ਕਈ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ 'ਆਪ' ਦੇ ਕਨਵੀਨਰ ਕੇਜਰੀਵਾਲ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ 'ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਹੁਣ ਵੇਖ ਚੋਣਾਂ ਤੋਂ ਬਾਅਦ ਤੇਰਾ ਕੀ ਹੈ ਹਾਲ'।
ਰੇਤ ਦੀ ਨਾਜਾਇਜ਼ ਖੋਦਾਈ ਕਰਦਾ ਇਕ ਕਾਬੂ, ਦੂਜਾ ਫਰਾਰ
NEXT STORY