ਗੁਰਦਾਸਪੁਰ(ਦੀਪਕ)— ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਪ੍ਰਕਿਰਿਆ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਚੋਣ ਦੇ ਮੈਦਾਨ 'ਚ ਉਤਾਰੇ ਗਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਣ ਸਿੰਘ ਸਲਾਰੀਆ ਨੇ ਵੀ ਆਪਣੀ ਵੋਟ ਦੀ ਵਰਤੋਂ ਕਰ ਲਈ ਹੈ। ਉਨ੍ਹਾਂ ਨੇ ਆਪਣੇ ਪਿੰਡ ਚੋਹਾਨਾ 'ਚ ਆਪਣੀ ਮਾਂ ਸੀਤੋ ਸਲਾਰੀਆ ਦੇ ਨਾਲ ਜਾ ਕੇ ਵੋਟ ਪਾਈ।
ਤੁਹਾਨੂੰ ਦੱਸ ਦਈਏ ਇਨ੍ਹਾਂ ਚੋਣਾਂ ਵਿਚ 15 ਲੱਖ 17 ਹਜ਼ਾਰ 436 ਵੋਟਰ ਆਪਣੀ ਵੋਟਾਂ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 8 ਲੱਖ 7 ਹਜ਼ਾਰ 924 ਵੋਟਰ ਪੁਰਸ਼ ਹਨ ਅਤੇ 7 ਲੱਖ 9 ਹਜ਼ਾਰ 498 ਵੋਟਰ ਔਰਤਾਂ, 18 ਤੋਂ 19 ਸਾਲ ਦੇ 85 ਹਜ਼ਾਰ 906 ਵੋਟਰ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ। ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਗੁਰਦਾਸਪੁਰ ਜ਼ਿਮਨੀ ਚੋਣ: ਸੁਜਾਨਪੁਰ ਤੇ ਦੀਨਾਨਗਰ 'ਚ ਵੋਟਿੰਗ ਮਸ਼ੀਨਾਂ ਹੋਈਆਂ ਖਰਾਬ
NEXT STORY