ਗੁਰਦਾਸਪੁਰ (ਰਮਨਦੀਪ ਸਿੰਘ ਸੋਢੀ) —ਗੁਰਦਾਸਪੁਰ ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਹਾਲਤ 'ਬੂਹੇ ਖੜ੍ਹੀ ਜੰਝ ਤੇ ਵਿੰਨੋ ਕੁੜੀ ਦੇ ਕੰਨ' ਆਖਣ ਵਾਲੀ ਬਣੀ ਹੋਈ ਹੈ। ਇਕ ਪਾਸੇ ਕਾਂਗਰਸ ਆਪਣੇ ਉਮੀਦਵਾਰ ਦਾ ਐਲਾਨ ਬਿਲਕੁਲ ਆਖਰੀ ਸਮੇਂ 'ਚ ਕਰ ਸਕੀ, ਜਿਸ ਕਾਰਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਨਾਮਜ਼ਦਗੀ ਦੇ ਆਖਰੀ ਪੜ੍ਹਾਅ 'ਚ ਆਪਣੇ ਪੇਪਰ ਦਿਖਾ ਰਹੇ ਹਨ। ਉਧਰ ਚੋਣਾਂ 'ਚ ਸਿਰਫ 18 ਦਿਨ ਬਚੇ ਹਨ ਤੇ ਗੁਰਦਾਸੁਪਰ ਦੇ 9 ਹਲਕਿਆਂ 'ਚ ਪ੍ਰਚਾਰ ਕਰਨਾ ਵੀ ਜਾਖੜ ਲਈ ਕਾਫੀ ਔਖਾ ਜਾਪ ਰਿਹਾ ਹੈ। ਦੂਜੇ ਪਾਸੇ ਕਾਂਗਰਸ ਗੁਰਦਾਸਪੁਰ 'ਚ ਇਕ ਰੈਲੀ ਕਰਨ ਜਾ ਰਹੀ ਹੈ। ਜਿਸ ਦੀ ਤਿਆਰੀ ਲਈ ਉਨ੍ਹਾਂ ਨੂੰ ਸਮਾਂ ਬਹੁਤ ਘੱਟ ਮਿਲਿਆ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਪਾਸੇ ਲੋਕ ਰੈਲੀ 'ਚ ਪਹੁੰਚਣੇ ਸ਼ੁਰੂ ਹੋ ਗਏ ਹਨ ਤੇ ਦੂਜੇ ਪਾਸੇ ਪ੍ਰਬੰਧਕ ਅਜੇ ਤਕ ਜਾਖੜ ਦੇ ਫਲੈਕਸ ਬੋਰਡ ਹੀ ਤਿਆਰ ਕਰਨ 'ਚ ਲੱਗੇ ਹੋਏ ਹਨ।
ਤੰਬਾਕੂ ਰਹਿਤ ਰੈਲੀ
ਕਾਂਗਰਸ ਦੀ ਇਸ ਰੈਲੀ 'ਚ ਆਉਣ ਵਾਲੇ ਲੋਕਾਂ ਦੀ ਪੁਲਸ ਕਰਮਚਾਰੀਆਂ ਵਲੋਂ ਬਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ ਤੇ ਐਂਟਰੀ 'ਤੇ ਹੀ ਚੈਕਿੰਗ ਦੌਰਾਨ ਲੋਕਾਂ ਤੋਂ ਤੰਬਾਕੂ ਬਰਾਮਦ ਕੀਤਾ ਜਾ ਰਿਹਾ ਹੈ।
ਚੋਰ ਗੁਰਦੁਆਰਾ ਸਾਹਿਬ 'ਚੋਂ ਨਕਦੀ ਚੋਰੀ ਕਰ ਕੇ ਫਰਾਰ
NEXT STORY