ਕਪੂਰਥਲਾ— ਪੈਰਿਸ ਆਫ ਪੰਜਾਬ ਕਹੇ ਜਾਣ ਵਾਲੇ ਕਪੂਰਥਲਾ ਸ਼ਹਿਰ 'ਚ 11ਵਾਂ ਦਸਤਾਰ ਮਾਰਚ ਵੱਖ-ਵੱਖ ਸੰਸਥਾਵਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸ਼ਤਾਬਦੀ ਕਮੇਟੀ ਦੀ ਅਗਵਾਈ ਹੇਠਾਂ ਕੱਢਿਆ ਗਿਆ। ਇਸ ਦੌਰਾਨ ਫੁੱਲਾਂ ਵਰਖਾ ਕਰਦੇ, ਹੱਥਾਂ 'ਚ ਕੇਸਰੀ ਝੰਡੇ, ਗਤਖੇ ਦੇ ਹੈਰਾਨੀਜਨਕ ਕਰਤਬ ਸਮੇਤ ਹਾਥੀ-ਘੋੜਿਆਂ 'ਤੇ ਸਵਾਰੀ ਕਰਦੇ ਸਿੱਖ ਨੌਜਵਾਨ ਦਿਖਾਈ ਦਿੱਤੇ। ਪ੍ਰਬੰਧਕ ਨੇ ਦੱਸਿਆ ਕਿ ਇਹ ਵਿਸ਼ਾਲ ਮਾਰਚ 10ਵੀਂ ਪਾਤਸ਼ਾਹੀ ਜੀ ਦੇ 350ਵੇਂ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਣਾ ਹੈ। ਉਥੇ ਹੀ ਇਸ ਪ੍ਰੋਗਰਾਮ 'ਚ ਸਿਆਸੀ ਸ਼ਖਸੀਅਤਾਂ ਨੇ ਵੀ ਹਿੱਸਾ ਲਿਆ। ਪੰਜਾਬ ਦੇ ਸਿੰਚਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ 'ਤੇ ਜਿੱਥੇ ਸਾਰੀ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ, ਉਥੇ ਹੀ ਇਸ 'ਚ ਸ਼ਾਮਲ ਹੋਏ ਬੱਚੇ ਵੀ ਕਾਫੀ ਉਤਸ਼ਾਹਤ ਦਿਸੇ। ਜ਼ਿਕਰਯੋਗ ਹੈ ਕਿ ਇਥੇ ਹਰ ਸਾਲ ਧਾਰਮਿਕ ਸੰਸਥਾਵਾਂ ਵੱਲੋਂ ਇਹ ਵਿਸ਼ਾਲ ਦਸਤਾਰ ਮਾਰਚ ਕੱਢਿਆ ਜਾਂਦਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖੀ ਨਾਲ ਜੋੜਨ ਦੀ ਇਕ ਵੱਡੀ ਚੰਗੀ ਕੋਸ਼ਿਸ਼ ਕੀਤੀ ਜਾਂਦੀ ਹੈ।
ਖੂੰਖਾਰ ਜਾਨਵਰ ਨੇ ਮਾਰੀਆਂ ਬੱਕਰੀਆਂ
NEXT STORY