ਜਲੰਧਰ-ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਦੇ ਗੰਨਮੈਨ ਜਸਬੀਰ ਨੇ ਬੀਤੀ ਰਾਤ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਸਬੀਰ ਪਿਛਲੇ ਕਾਈ ਸਾਲਾਂ ਤੋਂ ਹੰਸ ਰਾਜ ਹੰਸ ਨਾਲ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ। ਉਸ ਦੇ ਖੁਦਕੁਸ਼ੀ ਕਰ ਲੈਣ ਤੋਂ ਬਾਅਦ ਹੰਸ ਰਾਜ ਹੰਸ ਨੇ ਦੱਸਿਆ ਕਿ ਜਸਬੀਰ ਬਹੁਤ ਹੀ ਸਾਊ ਕਿਸਮ ਦਾ ਵਿਅਕਤੀ ਸੀ।
ਉਨ੍ਹਾਂ ਕਿਹਾ ਕਿ ਜਸਬੀਰ ਪੱਟੀ ਦੇ ਨੇੜੇ ਪਿੰਡ ਤੁੱਗ ਦਾ ਰਹਿਣ ਵਾਲਾ ਸੀ ਅਤੇ ਡੇਰਾ ਰਾਧਾ ਸੁਆਮੀ ਨਾਲ ਵੀ ਜੁੜਿਆ ਹੋਇਆ ਸੀ। ਜਸਬੀਰ ਪੂਰੀ ਤਰ੍ਹਾਂ ਵੈਸ਼ਨੋ ਸੁਭਾਅ ਦਾ ਬੰਦਾ ਸੀ ਅਤੇ ਉਸ ਦੇ ਖੁਦਕੁਸ਼ੀ ਕਰ ਲੈਣ ਨਾਲ ਹੰਸ ਰਾਜ ਹੰਸ ਨੂੰ ਵੀ ਕਾਫੀ ਧੱਕਾ ਲੱਗਿਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸਿਟੀ ਬਿਊਟੀਫੁੱਲ ਪੁੱਜੀ ਇਸ ਪਾਕਿਸਤਾਨੀ ਕੁੜੀ ਦੀ ਰਗ-ਰਗ 'ਚ ਵਸਦੇ ਨੇ 'ਮਹਾਤਮਾ ਗਾਂਧੀ' (ਤਸਵੀਰਾਂ)
NEXT STORY