ਅਕਾਲੀ ਆਗੂ ਡਿੰਪੀ ਢਿੱਲੋਂ ਦੇ ਘਰ ਅਤੇ ਵਪਾਰਕ ਅਦਾਰਿਆਂ 'ਤੇ ਪਾਵਰਕਾਮ ਦਾ ਛਾਪਾ

You Are HerePunjab
Monday, March 20, 2017-7:15 PM

ਸ੍ਰੀ ਮੁਕਤਸਰ ਸਾਹਿਬ : ਚੋਣ ਜ਼ਾਬਤਾ ਦੌਰਾਨ ਡਿਫਾਲਟਰ ਆਗੂਆਂ ਖਿਲਾਫ ਕਾਰਵਾਈ ਕਰਨ ਵਾਲੀ ਪਾਵਰਕਾਮ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਵੀ ਸਰਗਰਮ ਹੈ। ਪਾਵਰਕਾਮ ਵਲੋਂ ਸੋਮਵਾਰ ਨੂੰ ਗਿੱਦੜਬਾਹਾ ਤੋਂ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਕੋਠੀ, ਪੈਟਰੋਲ ਪੰਪ ਅਤੇ ਬਸ ਵਰਕਸ਼ਾਪ 'ਤੇ ਛਾਪਾ ਮਾਰ ਕੇ ਬਿਜਲੀ ਦੇ ਮੀਟਰ ਚੈੱਕ ਕੀਤੇ ਗਏ। ਪਾਵਰਕਾਮ ਨੇ ਇਸ ਨੂੰ ਰੂਟੀਨ ਚੈਕਿੰਗ ਦੱਸਿਆ ਹੈ ਜਦਕਿ ਡਿੰਪੀ ਦਾ ਪਰਿਵਾਰ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦੇ ਰਿਹਾ ਹੈ।
ਗਿੱਦੜਬਾਹਾ ਹਲਕੇ ਤੋਂ ਅਕਾਲੀ ਆਗੂ ਡਿੰਪੀ ਢਿੱਲੋਂ ਨੂੰ ਹਰਾਉਣ ਵਾਲੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਢਿੱਲੰ ਪਰਿਵਾਰ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਪਾਵਰਕਾਮ ਵਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਬਿਜਲੀ ਚੋਰਾਂ 'ਚ ਹੜਕੰਪ ਮਚਿਆ ਹੋਇਆ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.