ਹਰੀਕੇ ਪੱਤਣ 'ਚ ਚਲਾਈ ਗਈ ਬੱਸ ਦੀ ਸੱਚਾਈ ਜਾਣ ਤੁਸੀਂ ਹੋ ਜਾਵੋਗੇ ਹੈਰਾਨ

You Are HerePunjab
Friday, February 17, 2017-8:12 AM

ਚੰਡੀਗੜ੍ਹ— ਚੋਣਾਂ ਤੋਂ ਪਹਿਲਾਂ ਪਾਣੀ ਵਾਲੀ ਬੱਸ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ ਸੁਖਬੀਰ ਬਾਦਲ ਇਕ ਵਾਰ ਫਿਰ ਇਸ ਬੱਸ ਨੂੰ ਲੈ ਕੇ ਚਰਚਾ 'ਚ ਹਨ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪਾਣੀ 'ਤੇ ਬੱਸ ਚਲਾਉਣ ਦਾ ਸੁਪਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਮਜ਼ਾਕ ਬਣ ਕੇ ਰਹਿ ਗਿਆ ਪਰ ਹੁਣ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਝੀਲ ਦੇ ਪਾਣੀ 'ਤੇ ਚੱਲਣ ਵਾਲੀ ਬੱਸ ਹਰੀਕੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਜਿਸ ਬੱਸ ਦਾ ਉਦਘਾਟਨ ਕੀਤਾ ਗਿਆ ਸੀ, ਦਰਅਸਲ ਉਹ ਪਾਣੀ 'ਤੇ ਚੱਲਣ ਵਾਲੀ ਅਸਲੀ ਬੱਸ ਨਹੀਂ ਸੀ ਸਗੋਂ ਟ੍ਰਾਇਲ ਮਾਡਲ ਸੀ।

ਹੁਣ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਸਵਾਲ ਖੜ੍ਹਾ ਹੋਇਆ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਬੱਸ ਦਾ ਉਦਘਾਟਨ ਕੀਤਾ ਗਿਆ ਸੀ, ਉਹ ਕੀ ਸੀ?

ਸੂਤਰਾਂ ਮੁਤਾਬਕ ਹਰੀਕੇ ਪੱਤਣ 'ਚ ਜਿਸ ਬੱਸ ਨੂੰ ਚਲਾਇਆ ਗਿਆ ਸੀ, ਦਰਅਸਲ ਉਹ ਪਾਣੀ 'ਤੇ ਚੱਲਣ ਵਾਲੀ ਅਸਲੀ ਬੱਸ ਹੈ ਹੀ ਨਹੀਂ ਸੀ। ਸੁਖਬੀਰ ਬਾਦਲ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਨਾ ਚਾਹੁੰਦੇ ਸੀ। ਸ਼ਾਇਦ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੁਪਨੇ ਦੀ ਬੱਸ ਚਲਾ ਕੇ ਜਨਤਾ ਵਿਚਕਾਰ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਉਹ ਜੋ ਕਹਿੰਦੇ ਹਨ, ਉਸ ਨੂੰ ਜ਼ਰੂਰ ਪੂਰਾ ਕਰਕੇ ਦਿਖਾਉਂਦੇ ਹਨ। ਅਫਸਰਾਂ ਨੇ ਸਰਕਾਰ ਦਾ ਸਾਥ ਦਿੱਤਾ ਅਤੇ ਇਕ ਟ੍ਰਾਇਲ ਮਾਡਲ ਮੰਗਾ ਕੇ ਉਸ ਨੂੰ ਪਾਣੀ 'ਚ ਉਤਾਰ ਦਿੱਤਾ। ਇਹ ਟ੍ਰਾਇਲ ਬੱਸ ਪਾਣੀ 'ਚ ਅੱਗੇ ਨਹੀਂ ਵਧ ਸਕੀ ਅਤੇ ਬਾਦਲ ਸਰਕਾਰ ਨੂੰ ਵਿਰੋਧੀਆਂ ਅਤੇ ਆਮ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਨਾ ਪਿਆ। ਖਾਸ ਗੱਲ ਇਹ ਵੀ ਰਹੀ ਕਿ ਅਫਸਰਾਂ ਨੇ ਸਰਕਾਰ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਕਿ ਜਿਸ ਬੱਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਉਹ ਪਾਣੀ 'ਤੇ ਚੱਲਣ ਵਾਲੀ ਅਸਲੀ ਬੱਸ ਨਹੀਂ ਸਗੋਂ ਇਕ ਟ੍ਰਾਇਲ ਮਾਡਲ ਹੈ। ਇਸ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ 'ਚ ਹੋ ਰਹੀ ਦੇਰੀ ਕਾਰਨ ਅਫਸਰਾਂ 'ਤੇ ਵੀ ਬਹੁਤ ਦਬਾਅ ਸੀ। ਹਰੀਕੇ ਪਹੁੰਚੀ ਅਸਲੀ ਬੱਸ ਦਾ ਆਕਾਰ ਟ੍ਰਾਇਲ ਮਾਡਲ ਤੋਂ ਬਹੁਤ ਵੱਡਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰਾਇਲ ਬੱਸ ਨੂੰ ਇਸ ਲਈ ਚਲਾਇਆ ਗਿਆ ਸੀ ਕਿ ਦੇਖਿਆ ਜਾ ਸਕੇ ਕਿ ਹਰੀਕੇ ਪੱਤਣ 'ਚ ਬੱਸ ਚਲਾਈ ਜਾ ਸਕਦੀ ਹੈ ਜਾਂ ਨਹੀਂ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.