ਕਪੂਰਥਲਾ, (ਮੱਲ੍ਹੀ)- ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਸੀਮਾ ਦੀ ਰਹਿਨਮਾਈ ਤੇ ਮੈਡੀਕਲ ਅਫਸਰ ਇੰਚਾਰਜ ਡਾ. ਗੁਣਤਾਸ ਦੀ ਨਿਗਰਾਨੀ ਹੇਠ ਅੱਜ ਹੈਲਥ ਵਿਭਾਗ ਦੀ ਟੀਮ ਵੱਲੋਂ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ।
ਐੱਸ. ਆਈ. ਗੁਰਮੀਤ ਸਿੰਘ, ਪ੍ਰਗਟ ਸਿੰਘ ਬੱਲ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ, ਮਨਰਾਜ ਸਿੰਘ ਤੇ ਜਗਜੀਤ ਸਿੰਘ ਦੀ ਹਾਜ਼ਰੀ 'ਚ ਪੀਣ ਵਾਲੇ ਪਾਣੀ ਦੇ ਸਕੂਲਾਂ 'ਚੋਂ ਲਏ ਗਏ ਸੈਂਪਲਾਂ ਬਾਰੇ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਟੀਮ ਵੱਲੋਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਢੁੱਡੀਆਂਵਾਲਾ, ਬਾਣਵਾਲਾ, ਰੱਤਾ ਨੌਅਬਾਦ, ਮੰਡੇਰ ਦੋਨਾ, ਖੈੜਾ ਦੋਨਾ, ਥਿਗਲੀ ਤੇ ਮਨਸੂਰਵਾਲ ਆਦਿ 'ਚੋਂ ਪੀਣ ਵਾਲੇ ਪੀਣ ਦੇ ਸੈਂਪਲ ਲਏ ਗਏ ਹਨ। ਜ਼ਿਲੇ ਦੇ ਸੈਂਪਲ ਸਟੇਟ ਪਬਲਿਕ ਹੈਲਥ ਲੈਬਾਰਟਰੀ ਪੰਜਾਬ, ਚੰਡੀਗੜ੍ਹ ਵਿਖੇ ਟੈਸਟ ਲਈ ਭੇਜੇ ਜਾਣਗੇ ਤੇ ਇਨ੍ਹਾਂ ਦੀ ਰਿਪੋਰਟ ਆਉਣ 'ਤੇ ਹੀ ਪਤਾ ਲੱਗੇਗਾ ਕਿ ਇਨ੍ਹਾਂ ਸਕੂਲਾਂ ਦਾ ਪਾਣੀ ਪੀਣ ਯੋਗ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਐਜੂਕੇਸ਼ਨ ਤੇ ਹੈਲਥ ਵਿਭਾਗ ਦੇ ਪੀਣ ਵਾਲੇ ਪਾਣੀ ਨੂੰ ਲੈ ਕੇ ਬਹੁਤ ਗੰਭੀਰ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦੇ (ਕਈ ਥਾਈਂ) ਪ੍ਰਦੂਸ਼ਣ ਦੇ ਤੱਤ ਵਧੇਰੇ ਹੋਣ ਕਰਕੇ ਪੀਣ ਯੋਗ ਨਹੀਂ ਹੈ।
ਨਸ਼ੀਲੇ ਪਦਾਰਥਾਂ ਸਮੇਤ 5 ਗ੍ਰਿਫਤਾਰ
NEXT STORY