ਸੰਗਰੂਰ (ਕੋਹਲੀ) : ਸੰਗਰੂਰ ਐੱਸ. ਟੀ. ਐਫ. ਦੀ ਟੀਮ ਨੇ ਨਾਕਾਬੰਦੀ ਦੌਰਾਨ ਕੀਤੀ ਚੈਕਿੰਗ 'ਚ ਕਥਿਤ ਅਕਾਲੀ ਆਗੂ ਤੋਂ ਹੈਰੋਇਨ ਬਰਾਮਦ ਕੀਤੀ ਹੈ। ਉਕਤ ਆਗੂ ਆਪਣੇ ਆਪ ਨੂੰ ਚੀਮਾ ਮੰਡੀ ਤੋਂ ਅਕਾਲੀ ਦਲ ਵੱਲੋਂ ਕੌਂਸਲਰ ਦੱਸ ਰਿਹਾ ਹੈ। ਹੈਰੋਇਨ ਨਾਲ ਫੜੇ ਜਾਣ ਤੋਂ ਬਾਅਦ ਅਕਾਲੀ ਕੌਂਸਲਰ ਦਰਸ਼ਨ ਸਿੰਘ ਬੜੀ ਹੀ ਬੇਸ਼ਰਮੀ ਨਾਲ ਹੈਰੋਇਨ ਨੂੰ ਮਨੋਰੰਜਨ ਦੀ ਚੀਜ਼ ਦੱਸਣ ਲੱਗਾ।
ਪੁਲਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਖੁਦ ਨਸ਼ੇ ਦਾ ਆਦੀ ਹੈ ਤੇ ਨਸ਼ਾ ਸਪਲਾਈ ਕਰਨ ਦਾ ਵੀ ਕਾਲਾ ਕਾਰੋਬਾਰ ਕਰਦਾ ਹੈ। ਪੁਲਸ ਵੱਲੋਂ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੇ ਵੱਡੇ ਸੌਦਾਗਰਾਂ ਤੱਕ ਪਹੁੰਚਿਆ ਜਾ ਸਕੇ।
ਯੂਥ ਅਕਾਲੀ ਦਲ ਨੇ ਖਹਿਰਾ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY