ਸੁਜਾਨਪੁਰ (ਜੋਤੀ) — ਅੰਮ੍ਰਿਤਸਰ-ਜੰਮੂ ਹਾਈਵੇਅ 'ਤੇ ਦੇਰ ਰਾਤ 1 ਵਜੇ ਦੇ ਕਰੀਬ ਪੁਲ ਨੰ. 8 ਪਿੰਡ ਇਸਲਾਮਪੁਰ ਨੇੜੇ ਬੱਸ (ਜੇ. ਕੇ. 02 ਏ. ਡਬਲਯੂ 1249) ਤੇ ਟਰੱਕ (ਪੀ. ਬੀ. 11 ਐੱਫ 9726) ਦੀ ਟੱਕਰ ਹੋਣ ਕਾਰ ਬੱਸ 'ਚ ਸਾਵਰ ਕੁਲ 23 ਲੋਕਾਂ 'ਚੋਂ 1 ਬੱਸ ਕਲੀਨਰ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ 22 ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ 12 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਟਰੱਕ ਚਾਲਕ ਦੀ ਪਹਿਚਾਣ ਨਹੀਂ ਹੋ ਸਕੀ। ਇਸ ਸੰਬੰਧੀ ਸੁਜਾਨਪੁਰ ਪੁਲਸ ਥਾਣਾ ਇੰਚਾਰਜ ਹਰਕ੍ਰਿਸ਼ਨ ਨੇ ਦੱਸਿਆ ਕਿ ਟਰੱਕ ਅੰਮ੍ਰਿਤਸਰ ਤੋਂ ਜੰਮੂ ਵਲ ਜਾ ਰਿਹਾ ਸੀ ਜਦ ਕਿ ਬੱਸ ਰਿਲਾਇੰਸ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਗਲਤ ਸਾਈਡ ਵਲੋਂ ਜੰਮੂ ਤੋਂ ਅੰਮ੍ਰਿਤਸਰ ਵਲ ਜਾ ਰਹੀ ਸੀ।
ਇਸਲਾਮਪੁਰ ਦੇ ਨੇੜੇ ਦੋਵਾਂ ਗੱਡੀਆਂ ਦੀ ਟੱਕਰ ਹੋ ਗਈ। ਉਥੇ ਥਾਣਾ ਇੰਚਾਰਜ ਹਰਕ੍ਰਿਸ਼ਨ ਨੇ ਦੱਸਿਆ ਕਿ ਪੁਲਸ ਨੇ ਦੋਨਾਂ ਗੱਡੀਆਂ ਨੂੰ ਕਬਜ਼ੇ 'ਚ ਲੈ ਲਿਆ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਸ਼ਟਰਪਤੀ ਬਣਨ ਤੋਂ ਬਾਅਦ ਕੋਵਿੰਦ ਦੇ ਪਰਿਵਾਰ ਨੇ ਕੁਝ ਇਸ ਤਰ੍ਹਾਂ ਕੀਤਾ ਖੁਸ਼ੀ ਦਾ ਪ੍ਰਗਟਾਵਾ
NEXT STORY