ਹੁਸ਼ਿਆਰਪੁਰ : ਇੱਥੇ ਹਾਜੀਪੁਰ ਰੋਡ 'ਤੇ ਵਾਪਰੇ ਸਕੂਲੀ ਬੱਸ ਹਾਦਸੇ ਦੌਰਾਨ ਮਾਰੇ ਗਏ 4 ਬੱਚਿਆਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੱਚਿਆਂ ਦੀ ਆਂ ਲਾਸ਼ਾਂ ਦੇਖ ਜਦੋਂ ਪਰਿਵਾਰਾਂ 'ਚ ਪੁੱਜੀਆਂ ਤਾਂ ਆਪਣਿਆਂ ਦੀਆਂ ਧਾਹਾਂ ਨੇ ਆਸਮਾਨ ਗੂੰਜਣ ਲਾ ਦਿੱਤਾ। ਹਾਦਸੇ 'ਚ ਮਾਰੇ ਗਏ ਤਨਿਸ਼ ਦੀ ਲਾਸ਼ ਜਦੋਂ ਘਰ ਪੁੱਜੀ ਤਾਂ ਦਾਦੀ ਪੁਸ਼ਪਾ, ਤਾਇਆ ਸੁਸ਼ੀਲ ਪਿੰਕੀ, ਪਿਤਾ ਅਨਿਲ ਬਾਬੂ, ਮਾਂ ਨੀਹਾ ਅਤੇ ਹੋਰਾਂ ਦੀ ਤਾਂ ਜਿਵੇਂ ਜ਼ਿੰਦਗੀ ਹੀ ਖਤਮ ਹੋ ਗਈ। ਤਨਿਸ਼ ਦੀ ਮਾਂ ਸੁਧ-ਬੁਧ ਖੋਹ ਕੇ ਬਾਹਰ ਵੱਲ ਦੇਖ ਰਹੀ ਸੀ ਕਿ ਮੰਨੋ ਜਿਵੇਂ ਆਪਣੇ ਲਾਡਲੇ ਦੇ ਸਕੂਲੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹੋਵੇ। ਤਨਿਸ਼ ਦੇ ਤਾਏ ਨੇ ਦੱਸਿਆ ਕਿ ਉਹ ਸੰਸਕਾਰੀ ਬੱਚਾ ਸੀ ਅਤੇ ਸਕੂਲ ਜਾਣ ਤੋਂ ਪਹਿਲਾਂ ਸਾਰੇ ਵੱਡਿਆਂ ਨੂੰ ਮੱਥਾ ਟੇਕ ਕੇ ਜਾਂਦਾ ਸੀ। ਹਾਦਸੇ ਵਾਲੇ ਦਿਨ ਵੀ ਉਹ ਸਭ ਨੂੰ ਮੱਥਾ ਟੇਕ ਕੇ ਗਿਆ ਸੀ ਅਤੇ ਉਹ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ ਸੀ।
ਇਕੱਠੇ ਜਾਂਦੇ ਸੀ, ਇਕੱਠੇ ਬਲੀਆਂ ਚਿਤਾਵਾਂ
ਜਿਨ੍ਹਾਂ ਤਿੰਨ ਬੱਚਿਆਂ ਨੂੰ ਹਰ ਕੋਈ ਇਕੱਠੇ ਸਕੂਲ ਜਾਂਦਿਆਂ ਦੇਖਦਾ ਸੀ, ਉਨ੍ਹਾਂ ਦੀਆਂ ਇਕੱਠੀਆਂ ਚਿਤਾਵਾਂ ਬਲਦੀਆਂ ਦੇਖ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਥੰਮਣ ਦਾ ਨਾਂ ਨਹੀਂ ਲੈ ਰਹੇ ਸਨ। ਬੱਚਿਆਂ ਦੇ ਅੰਤਿਮ ਸੰਸਕਾਰ ਸਮੇਂ ਹਲਕਾ ਵਿਧਾਇਕ ਅਰੁਣ ਡੋਗਰਾ ਮਿੱਕੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।
ਹੁਣ ਕੌਣ ਬੁਲਾਵੇਗਾ ਦਾਦੀ
ਦਸੂਹਾ ਕੈਂਬ੍ਰਿਜ ਸਕੂਲ ਦੇ ਬੱਸ ਹਾਦਸੇ ਦੌਰਾਨ ਰੋਹਿਤ ਡੋਗਰਾ ਵਾਸੀ ਇੰਦਰਾ ਕਾਲੋਨੀ ਪੁਰਾਣਾ ਤਲਵਾੜਾ ਦੇ ਦੋਵੇਂ ਬੱਚੇ ਸੁਰਭੀ ਅਤੇ ਅਨਿਰੁੱਦ ਦੀ ਮੌਤ ਹੋ ਗਈ। ਦੋਹਾਂ ਬੱਚਿਆਂ ਦੀ ਮੌਤ ਨਾਲ ਮਾਪਿਆਂ ਦੀ ਜ਼ਿੰਦਗੀ 'ਚ ਹਨ੍ਹੇਰਾ ਛਾ ਗਿਆ। ਹਾਦਸੇ ਦੀ ਖਬਰ ਆਉਣ ਬਾਅਦ ਸੁਰਭੀ ਦੀ ਮਾਂ ਨਿਧੀ ਨੇ ਦੱਸਿਆ ਕਿ ਸੁਰਭੀ ਸਕੂਲ ਨਾ ਜਾਣ ਦੀ ਜ਼ਿੱਦ ਕਰ ਰਹੀ ਸੀ ਪਰ ਘਰ ਵਾਲਿਆਂ ਨੇ ਮੁਸ਼ਕਲ ਨਾਲ ਉਸ ਨੂੰ ਸਕੂਲ ਜਾਣ ਲਈ ਮਨਾ ਲਿਆ। ਉਨ੍ਹਾਂ ਨੂੰ ਕੀਤ ਪਤਾ ਸੀ ਕਿ ਸੁਰਭੀ ਦੀ ਮੌਤ ਉਸ ਨੂੰ ਆਪਣੇ ਵੱਲ ਖਿੱਚ ਰਹੀ ਹੈ। ਮ੍ਰਿਤਕ ਬੱਚਿਆਂ ਦੀ ਦਾਦੀ ਸਰਲਾ ਦੇਵੀ ਰੋਂਦੇ ਹੋਏ ਕਹਿ ਰਹੀ ਸੀ ਕਿ ਮੇਰਾ ਤਾਂ ਘਰ ਹੀ ਖਾਲੀ ਹੋ ਗਿਆ, ਹੁਣ ਮੈਨੂੰ ਦਾਦੀ-ਦਾਦੀ ਕੌਣ ਪੁਕਾਰੇਗਾ।
ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਭਰਾ ਦੇ ਨਾਮ 'ਤੇ ਲਿਆ ਕਰਜ਼ਾ, ਬੈਂਕ ਮੈਨੇਜਰ ਸਣੇ 2 ਨਾਮਜ਼ਦ
NEXT STORY