ਕਪੂਰਥਲਾ (ਗੁਰਵਿੰਦਰ ਕੌਰ) - ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਰੋਡ 'ਤੇ ਐਕਟਿਵਾ 'ਤੇ ਜਾ ਰਹੇ ਇਕ ਵਿਅਕਤੀ ਦੇ ਸੜਕ ਵਿਚਕਾਰ ਟੋਇਆ ਆਉਣ ਕਾਰਨ ਡਿੱਗ ਕੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਮੁਕੇਸ਼ ਖੋਸਲਾ ਪੁੱਤਰ ਸੋਹਨ ਲਾਲ ਨਿਵਾਸੀ ਸਵਰਣ ਸਿੰਘ ਕਾਲੋਨੀ ਨੇ ਦੱਸਿਆ ਕਿ ਉਹ ਐਕਟਿਵਾ ਰਾਹੀਂ ਕਾਲਜ ਰੋਡ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਸੜਕ ਵਿਚਾਰ ਟੋਇਆ ਆਉਣ ਕਾਰਨ ਉਸ ਦੀ ਐਕਟਿਵਾ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਉਹ ਡਿੱਗ ਕੇ ਜ਼ਖਮੀ ਹੋ ਗਿਆ।
ਪਾਬੰਦੀ ਦੇ ਬਾਵਜੂਦ ਬਿਨਾਂ ਢਕੇ ਲੰਘਦੀਆਂ ਹਨ ਰੇਤਾ/ਮਿੱਟੀ ਦੀਆਂ ਟਰਾਲੀਆਂ
NEXT STORY