ਬਠਿੰਡਾ : ਇੱਥੋਂ ਦੇ ਪਿੰਡ ਚਕ ਅਤਰ ਸਿੰਘ ਵਾਲਾ 'ਚ ਨਸ਼ੇ 'ਚ ਬੁਰੀ ਤਰ੍ਹਾਂ ਟੱਲੀ ਇਕ ਪਤੀ ਨੇ ਉਸ ਸਮੇਂ ਅੱਤ ਕਰ ਛੱਡੀ, ਜਦੋਂ ਉਸ ਨੇ ਕਿਰਪਾਨ ਨਾਲ ਆਪਣੀ ਪਤਨੀ ਦੇ ਦੋਵੇਂ ਹੱਥ ਅਤੇ ਲੱਤਾਂ ਵੱਢ ਦਿੱਤੀਆਂ। ਫਿਲਹਾਲ ਪੀੜਤ ਔਰਤ ਨੂੰ ਇਕ ਨਿਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੇ ਬੇਟੇ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੀੜਤ ਔਰਤ ਦੇ ਬੇਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਿਤਾ ਬਲਤੇਜ ਸਿੰਘ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਵੇਚਣ ਦਾ ਕਾਰੋਬਾਰ ਵੀ ਕਰਦਾ ਹੈ। 2006 'ਚ ਉਹ ਘਰੋਂ ਚਲਾ ਗਿਆ ਸੀ ਪਰ 2014 'ਚ ਫਿਰ ਘਰਦਿਆਂ ਨਾਲ ਰਹਿਣ ਲੱਗ ਪਿਆ।
ਪਰਿਵਾਰ ਨੇ ਇਹ ਸੋਚ ਕੇ ਉਸ ਨੂੰ ਰੱਖ ਲਿਆ ਕਿ ਸ਼ਾਇਦ ਉਹ ਸੁਧਰ ਜਾਵੇ ਪਰ ਉਸ ਨੇ ਥੋੜੀ ਦੀ ਦੇਰ ਬਾਅਦ ਘਰ 'ਚ ਲੜਾਈ-ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰਾਤ ਦੇ ਸਮੇਂ ਨਸ਼ੇ 'ਚ ਟੱਲੀ ਹੋਏ ਬਲਤੇਜ ਨੇ ਆਪਣੀ ਪਤਨੀ ਦੇ ਦੋਵੇਂ ਹੱਥ ਅਤੇ ਲੱਤਾਂ ਅੱਧੀਆਂ-ਅਧੀਆਂ ਵੱਢ ਦਿੱਤੀਆਂ, ਜਿਸ ਤੋਂ ਬਾਅਦ ਦਰਦ ਨਾਲ ਤੜਫ ਰਹੀ ਪੀੜਤਾ ਨੂੰ ਤੁਰੰਤ ਨਿਜੀ ਹਸਪਤਾਲ ਭਰਤੀ ਕਰਾਇਆ ਗਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ 'ਤੇ ਰੱਬ ਵੀ ਹੋਇਆ ਕਹਿਰਵਾਨ
NEXT STORY