ਫਿਲੌਰ(ਭਾਖੜੀ)— ਘਰੇਲੂ ਝਗੜੇ ਦੇ ਚਲਦਿਆਂ ਪਤਨੀ ਨੇ ਆਪਣੇ ਪਤੀ ਵਿਰੁੱਧ ਪੁਲਸ ਨੂੰ ਸ਼ਿਕਾਇਤ ਕਰਕੇ ਉਸ ਨੂੰ ਫੜਵਾਇਆ ਤਾਂ ਪਤੀ ਨੇ ਥਾਣੇ 'ਚੋਂ ਛੁੱਟਣ ਤੋਂ ਬਾਅਦ ਨਾਮੋਸ਼ੀ ਮਹਿਸੂਸ ਕਰਦੇ ਹੋਏ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮਿਲੀ ਸੂਚਨਾ ਦੇ ਆਧਾਰ 'ਤੇ ਸਥਾਨਕ ਸਬਜ਼ੀ ਮੰਡੀ ਦੇ ਨੇੜੇ ਰਹਿਣ ਵਾਲੇ ਕਾਕਾ (35) ਦਾ 12 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ 2 ਬੱਚੇ ਹਨ। ਕਾਕਾ ਫੈਕਟਰੀ 'ਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਪਰਿਵਾਰਕ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਕਾਕਾ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਦੇ ਨਾਲ ਝਗੜਾ ਹੋ ਗਿਆ ਸੀ, ਜਿਸ 'ਤੇ ਉਸ ਦੀ ਪਤਨੀ ਨੇ ਉਸ ਦੇ ਵਿਰੁੱਧ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਜਿਸ 'ਤੇ ਪੁਲਸ ਕਾਕਾ ਨੂੰ ਫੜ ਕੇ ਥਾਣੇ ਲੈ ਗਈ, ਜਿੱਥੇ ਇਕ ਘੰਟਾ ਰਹਿਣ ਤੋਂ ਬਾਅਦ ਪਤੀ-ਪਤਨੀ 'ਚ ਸੁਲਾਹ ਕਰਵਾ ਕੇ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਘਰ ਆ ਕੇ ਕਾਕੇ ਨੂੰ ਪਤਨੀ ਵੱਲੋਂ ਕੀਤੀ ਗਈ ਇਸ ਹਰਕਤ ਦਾ ਡੂੰਘਾ ਸਦਮਾ ਲੱਗ ਗਿਆ ਅਤੇ ਸ਼ਾਮ ਹੁੰਦੇ ਹੀ ਉਸ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧ 'ਚ ਪੁੱਛਣ 'ਤੇ ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਪਤਨੀ ਦੀ ਸ਼ਿਕਾਇਤ 'ਤੇ ਪੁਲਸ ਕਾਕਾ ਨੂੰ ਫੜ ਕੇ ਥਾਣੇ ਲੈ ਗਈ ਸੀ, ਜਿੱਥੇ ਦੋਹਾਂ ਦੀ ਸੁਲਾਹ ਕਰਵਾ ਕੇ ਘਰ ਵਾਪਸ ਭੇਜ ਦਿੱਤਾ ਸੀ। ਕਾਕਾ ਦੀ ਮੌਤ ਦੇ ਸਬੰਧ 'ਚ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਤਣਾਅ 'ਚ ਰਹਿੰਦਾ ਸੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਸ ਹਸਪਤਾਲ ਭੇਜ ਦਿੱਤਾ ਗਿਆ ਹੈ।
ਠੱਗੀ ਦੇ ਮਾਮਲਿਆਂ 'ਚ ਕਈਆਂ ਖਿਲਾਫ਼ ਮੁਕੱਦਮਾ ਦਰਜ
NEXT STORY