ਲੁਧਿਆਣਾ (ਕੁਲਵੰਤ) : ਸ਼ਹਿਰ ਦੇ ਗਿਆਸਪੁਰਾ ਇਲਾਕੇ 'ਚ ਸਥਿਤ ਇਕ ਸਰਕਾਰੀ ਫਲੈਟ 'ਚੋਂ ਸ਼ਨੀਵਾਰ ਨੂੰ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ ਅਤੇ ਮੌਕੇ 'ਤੇ ਪੁੱਜੀ ਪੁਲਸ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੋਹਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਪੁਲਸ ਇਸ ਨੂੰ ਮੁਢਲੀ ਜਾਂਚ 'ਚ ਖੁਦਕੁਸ਼ੀ ਮੰਨ ਕੇ ਚੱਲ ਰਹੀ ਹੈ। ਮ੍ਰਿਤਕਾਂ ਦੀ ਪਛਾਣ ਅਮਰ ਕੁਮਾਰ ਅਤੇ ਮਾਲਾ ਦੇ ਰੂਪ 'ਚ ਕੀਤੀ ਗਈ ਹੈ। ਦੋਹਾਂ ਦੇ ਵਿਆਹ ਨੂੰ ਕਰੀਬ 20 ਸਾਲ ਹੋ ਗਏ ਸਨ ਪਰ ਔਲਾਦ ਨਾ ਹੋਣ ਕਾਰਨ ਦੋਹਾਂ 'ਚ ਹਮੇਸ਼ਾ ਝਗੜਾ ਰਹਿੰਦਾ ਸੀ ਅਤੇ ਬੀਤੀ ਰਾਤ ਵੀ ਕਿਸੇ ਗੱਲ ਕਾਰਨ ਦੋਹਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਪੱਖੇ ਨਾਲ ਲਟਕਦੀਆਂ ਹੋਈਆਂ ਮਿਲੀਆਂ।
ਕਣਕ ਦੀ ਖੜ੍ਹੀ ਫਸਲ ਤੇ ਨਾੜ ਨੂੰ ਲੱਗੀ ਅੱਗ
NEXT STORY