ਲੁਧਿਆਣੇ 'ਚ ਵੱਡੀ ਵਾਰਦਾਤ, ਪਤੀ ਨੇ ਦਿਨ ਦਿਹਾੜੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ (ਤਸਵੀਰਾਂ)

You Are HerePunjab
Wednesday, January 11, 2017-2:48 PM

ਦੋਰਾਹਾ (ਗੁਰਮੀਤ ਕੌਰ, ਵਿਨਾਇਕ) : ਮੰਗਲਵਾਰ ਸਥਾਨਕ ਸ਼ਹਿਰ ਦੋਰਾਹਾ 'ਚ ਦੁਪਹਿਰ 2 ਵਜੇ ਇਕ ਘਰ 'ਚ ਉਦੋਂ ਮਾਤਮ ਦਾ ਮਾਹੌਲ ਛਾ ਗਿਆ, ਜਦੋਂ ਇਕ ਪਤੀ ਨੇ ਬੜੀ ਬੇਰਹਿਮੀ ਨਾਲ ਆਪਣੀ ਪਤਨੀ ਨੂੰ ਤੂੜੀ ਵਾਲੀ ਤੰਗਲੀ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ (30) ਪਤਨੀ ਅੰਮ੍ਰਿਤਪਾਲ ਸਿੰਘ ਅੰਬਾ ਵਾਸੀ ਵਾਰਡ ਨੰਬਰ 1, ਨੇੜੇ ਬਾਜ਼ੀਗਰ ਬਸਤੀ ਦੋਰਾਹਾ, ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ 2 ਛੋਟੇ ਬੱਚਿਆਂ ਅਵਨੀਤ ਕੌਰ ਅਤੇ ਜੋਬਨਪ੍ਰੀਤ ਸਿੰਘ, ਜੋ ਦੋਵੇਂ ਤੀਸਰੀ ਕਲਾਸ 'ਚ ਪੜ੍ਹਦੇ ਹਨ, ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਸਕੂਲ ਪੜ੍ਹਨ ਗਏ ਹੋਏ ਸਨ।
ਮ੍ਰਿਤਕਾ ਦੀ ਮਾਤਾ ਬਲਜਿੰਦਰ ਕੌਰ ਵਾਸੀ ਪਿੰਡ ਬੁਆਣੀ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ ਅੰਬਾ ਦਾ ਉਨ੍ਹਾਂ ਦੀ ਲੜਕੀ ਹਰਪ੍ਰੀਤ ਕੌਰ ਨਾਲ ਅਕਸਰ ਲੜਾਈ-ਝਗੜਾ ਚਲਦਾ ਰਹਿੰਦਾ ਸੀ। ਮੁਲਜ਼ਮ ਨੇ ਮੰਗਲਵਾਰ ਨੂੰ ਆਪਣੀ ਪਤਨੀ ਨਾਲ ਲੜਦੇ ਸਮੇਂ ਤੂੜੀ ਵਾਲੀ ਤੰਗਲੀ ਨਾਲ ਉਸ ਦੇ ਸਰੀਰ 'ਤੇ ਕਈ ਵਾਰ ਕਰ ਕੇ ਜ਼ਖਮੀ ਕਰ ਦਿੱਤਾ। ਬਾਅਦ 'ਚ ਹਸਪਤਾਲ ਲਿਜਾਂਦੇ ਸਮੇਂ ਲੜਕੀ ਦੀ ਮੌਤ ਹੋ ਗਈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦਿਮਾਗੀ ਤੌਰ 'ਤੇ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਸਥਾਨ 'ਤੇ ਐੱਸ. ਪੀ. ਡੀ. ਸਤਨਾਮ ਸਿੰਘ ਬੈਂਸ, ਡੀ. ਐੱਸ. ਪੀ. ਪਾਇਲ ਅਤੇ ਥਾਣਾ ਦੋਰਾਹਾ ਦੇ ਐੱਸ. ਐਚ. ਓ. ਰਮਨ ਕੁਮਾਰ ਪੁਲਸ ਪਾਰਟੀ ਸਮੇਤ ਪੁੱਜੇ। ਰਮਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਰਵਾਈ ਆਰੰਭ ਦਿੱਤੀ ਹੈ।

About The Author

Gurminder Singh

Gurminder Singh is News Editor at Jagbani.

!-- -->