ਫਗਵਾੜਾ, (ਜ. ਬ.)¸ ਫਗਵਾੜਾ ਦੇ ਪਿੰਡ ਨੰਗਲ ਮੱਝਾ ਵਿਚ ਇਕ ਪ੍ਰਵਾਸੀ ਮਜ਼ਦੂਰ ਨੇ ਪਤਨੀ ਨਾਲ ਮਿਲ ਕੇ ਆਪਣੇ ਸਾਥੀ ਦੀ ਮੰਗਲਵਾਰ ਰਾਤ ਹੱਤਿਆ ਕਰ ਕੇ ਲਾਸ਼ ਖੇਤਾਂ ਵਿਚ ਸੁੱਟ ਦਿੱਤੀ। ਮੁਲਜ਼ਮ ਕੁਝ ਦਿਨ ਪਹਿਲਾਂ ਹੀ ਪਰਿਵਾਰ ਸਮੇਤ ਨੰਗਲ ਮੱਝਾ ਆਇਆ ਸੀ, ਕਤਲ ਦੇ ਬਾਅਦ ਖੁਦ ਪਰਿਵਾਰ ਸਮੇਤ ਫਰਾਰ ਹੋ ਗਿਆ। ਖੇਤਾਂ ਵਿਚ ਲਾਸ਼ ਮਿਲਣ ਦੀ ਸੂਚਨਾ 'ਤੇ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਪੁਲਸ ਫੋਰਸ ਸਣੇ ਘਟਨਾ ਸਥਾਨ 'ਤੇ ਪਹੁੰਚੇ। ਪੁਲਸ ਨੇ ਫਰਾਰ ਮਜ਼ਦੂਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਵਿਸ਼ਰਾਮ ਸਮਧ ਉਰਫ ਵਿਜੇ ਪੁੱਤਰ ਨਿਰਲ ਸਮਧ ਵਾਸੀ ਪਿੰਡ ਸੇਮਰੀਆ ਝਾਰਖੰਡ ਹਾਲ ਵਾਸੀ ਨੰਗਲ ਮੱਝਾ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਵਿਜੇ ਸਮਧ ਪਿੰਡ ਦੇ ਇਕ ਕਿਸਾਨ ਕੋਲ ਪਿਛਲੇ 6-7 ਸਾਲ ਤੋਂ ਕੰਮ ਕਰਦਾ ਸੀ। ਉਸ ਨੇ ਇਕ ਹੋਰ ਪ੍ਰਵਾਸੀ ਮਜ਼ਦੂਰ, ਜੋ ਕੁਝ ਦਿਨ ਪਹਿਲਾਂ ਪਤਨੀ ਦੇ ਬੇਟੀ ਨਾਲ ਪਿੰਡ ਵਿਚ ਆਇਆ ਸੀ, ਨੂੰ ਇਕ ਹੋਰ ਕਿਸਾਨ ਕੋਲ ਕੰਮ 'ਤੇ ਲਗਾਇਆ ਅਤੇ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ। ਉਥੇ ਮੰਗਲਵਾਰ ਨੂੰ ਰਾਤ ਵਿਜੇ ਸਮਧ ਸਾਥੀ ਮਜ਼ਦੂਰ ਨਾਲ ਇਕ ਕਮਰੇ ਵਿਚ ਬੈਠ ਕੇ ਸ਼ਰਾਬ ਪੀ ਰਹੇ ਸੀ। ਇਸ ਦੌਰਾਨ ਉਨ੍ਹਾਂ ਦੋਹਾਂ ਦਾ ਝਗੜਾ ਹੋ ਗਿਆ, ਜਿਸ 'ਤੇ ਇੱਟ 'ਤੇ ਤੇਜ਼ਧਾਰ ਹਥਿਆਰ ਨਾਲ ਵਿਜੇ ਸਮਧ ਦੇ ਮੂੰਹ ਤੇ ਸਿਰ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਮੁਲਜ਼ਮ ਨੇ ਲਾਸ਼ ਘਸੀਟ ਕੇ ਕੋਲ ਹੀ ਖੇਤਾਂ ਵਿਚ ਸੁੱਟ ਦਿੱਤੀ। ਪੁਲਸ ਨੂੰ ਲਾਸ਼ ਖੇਤਾਂ ਵਿਚ ਪਏ ਹੋਣ ਦੀ ਸੂਚਨਾ ਬੁੱਧਵਾਰ ਸਵੇਰੇ ਕਿਸੇ ਪਿੰਡ ਵਾਸੀ ਨੇ ਦਿੱਤੀ। ਜਿਸ 'ਤੇ ਸਦਰ ਥਾਣਾ ਮੁਖੀ ਇੰਸਪੈਕਟਰ ਲਖਬੀਰ ਸਿੰਘ, ਚਹੇੜੂ ਚੌਕੀ ਮੁਖੀ ਐੱਸ. ਆਈ. ਬਲਜਿੰਦਰ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ।
ਪਹਿਲਾਂ ਜਾਗੋ 'ਚ ਲਿਆ ਹਿੱਸਾ ਫਿਰ ਕਰ ਦਿੱਤਾ ਦੋਸਤ ਦ ਕਤਲ
ਬੀਤੀ ਰਾਤ ਪਿੰਡ ਵਿਚ ਕੁਲਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਨੰਗਲ ਮੱਝਾ ਦੀ ਲੜਕੀ ਦੇ ਵਿਆਹ ਨੂੰ ਲੈ ਕੇ ਪਿੰਡ ਵਿਚ ਜਾਗੋ ਕੱਢੀ ਗਈ ਸੀ। ਉਕਤ ਸਮਾਰੋਹ ਵਿਚ ਹੱਤਿਆ ਦਾ ਸ਼ਿਕਾਰ ਬਣੇ ਵਿਸ਼ਰਾਮ ਸਮਧ ਉਰਫ ਵਿਜੇ ਨੇ ਆਪਣੇ ਇਸੇ ਦੋਸਤ ਨਾਲ ਮਿਲ ਕੇ ਹਿੱਸਾ ਲਿਆ ਸੀ। ਇਸ ਤੋਂ ਬਾਅਦ ਦੋਵੇਂ ਖਾਣਾ ਖਾਣ ਤੋਂ ਬਾਅਦ ਉਥੋਂ ਚਲੇ ਗਏ। ਇਸ ਤੋਂ ਬਾਅਦ ਮੁਲਜ਼ਮ ਹਤਿਆਰੇ ਜੋੜੇ ਨੇ ਵਿਸ਼ਰਾਮ ਸਮਧ ਉਰਫ ਵਿਜੇ ਦੀ ਪਿੰਡ ਨੰਗਲ ਮੱਝਾ ਵਿਚ ਕੁਲਦੀਪ ਸਿੰਘ ਦੀ ਹਵੇਲੀ ਵਿਚ ਉਸ ਦੇ ਮੂੰਹ ਤੇ ਸਿਰ 'ਤੇ ਇੱਟਾਂ ਨਾਲ ਜਾਨਲੇਵਾ ਹਮਲਾ ਕੀਤਾ ਤੇ ਹੱਤਿਆ ਕਰ ਦਿੱਤੀ। ਮੁਲਜ਼ਮ ਹਤਿਆਰੇ ਪਤੀ-ਪਤਨੀ ਨੇ ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਹਵੇਲੀ ਦੀਆਂ ਪੌੜੀਆਂ ਤੋਂ ਘਸੀਟ ਕੇ ਕਰੀਬ 400 ਫੁੱਟ ਦੂਰ ਸਫੈਦਿਆਂ ਦੇ ਦਰੱਖਤਾਂ ਕੋਲ ਸੁੱਟ ਦਿੱਤਾ ਅਤੇ ਲਾਸ਼ ਤੋਂ ਵਹਿ ਰਹੇ ਖੂਨ 'ਤੇ ਮਿੱਟੀ ਪਾ ਦਿੱਤੀ ਤੇ ਆਪ ਫਰਾਰ ਹੋ ਗਏ।
ਮੁਲਜ਼ਮ ਦੀ ਪਛਾਣ ਨਹੀਂ ਕਰ ਸਕੀ ਪੁਲਸ
ਐੱਸ. ਡੀ. ਭੰਡਾਲ ਨੇ ਦੱਸਿਆ ਕਿ ਪੁਲਸ ਘਟਨਾ ਸਥਾਨ ਤੋਂ ਮੁਲਜ਼ਮ ਪਤੀ-ਪਤਨੀ ਦੇ ਖੂਨ ਨਾਲ ਲਿਬੜੇ ਕੱਪੜੇ, ਸ਼ਰਾਬ ਦੀ ਬੋਤਲ, ਹੱਤਿਆ ਕਾਂਡ ਨੂੰ ਅੰਜਾਮ ਦੇਣ ਵਿਚ ਵਰਤੀ ਗਈ ਖੂਨ ਨਾਲ ਲਿਬੜੀ ਇੱਟ ਬਰਾਮਦ ਹੋ ਗਈ ਹੈ। ਮ੍ਰਿਤਕ ਦੀ ਹੱਤਿਆ ਕਿਉਂ ਤੇ ਕਿਨ੍ਹਾਂ ਕਾਰਨਾਂ ਕਾਰਨ ਹੋਈ ਹੈ, ਇਸ ਨੂੰ ਲੈ ਕੇ ਅਜੇ ਤਕ ਮਾਮਲਾ ਬੁਝਾਰਤ ਬਣਿਆ ਹੋਇਆ ਹੈ। ਜਿਸ ਦੀ ਪੁਲਸ ਵਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਹਤਿਆਰੇ ਕੌਣ ਹਨ ਤੇ ਇਨ੍ਹਾਂ ਦੀ ਅਸਲੀ ਪਛਾਣ ਕੀ ਹੈ, ਇਸ ਨੂੰ ਲੈ ਕੇ ਵੀ ਆਨ ਰਿਕਾਰਡ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਹੱਤਿਆ ਕਾਂਡ ਸਬੰਧੀ ਅਹਿਮ ਸੂਚਨਾ ਮਿਲੀ ਹੈ, ਜਿਸ ਨੂੰ ਆਧਾਰ ਬਣਾ ਕੇ ਪੁਲਸ ਹੱਤਿਆ ਕਾਂਡ ਦੀ ਜਾਂਚ ਵਿਚ ਸਰਗਰਮ ਹੈ। ਪੁਲਸ ਉਕਤ ਹੱਤਿਆ ਕਾਂਡ ਨੂੰ ਜਲਦੀ ਟ੍ਰੇਸ ਕਰ ਕੇ ਮੁਲਜ਼ਮ ਹਤਿਆਰੇ ਨੂੰ ਗ੍ਰਿਫਤਾਰ ਕਰ ਲਵੇਗੀ।
ਹਤਿਆਰੇ ਨੂੰ ਛੋਟੂ ਕਹਿ ਕੇ ਬੁਲਾਉਂਦਾ ਸੀ ਮ੍ਰਿਤਕ
ਇਸ ਦੌਰਾਨ ਸੂਤਰਾਂ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਵਿਸ਼ਰਾਮ ਸਮਧ ਆਪਣੇ ਹਤਿਆਰੇ ਦੋਸਤ ਨੂੰ ਛੋਟੂ ਕਹਿ ਕੇ ਬੁਲਾਇਆ ਕਰਦਾ ਸੀ। ਸੂਤਰ ਦੱਸਦੇ ਹਨ ਕਿ ਛੋਟੂ ਇਸ ਤੋਂ ਪਹਿਲਾਂ ਇਕ ਮਸ਼ਰੂਮ ਫੈਕਟਰੀ ਵਿਚ ਕੰਮ ਕਰਦਾ ਸੀ। ਉਹ ਉਤਰਾਖੰਡ ਦਾ ਰਹਿਣ ਵਾਲਾ ਹੈ।
ਫਗਵਾੜਾ (ਰੁਪਿੰਦਰ ਕੌਰ)¸ਪਿੰਡ ਨੰਗਲ ਮੱਝਾ ਵਿਚ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ਵਿਚ ਪੁਲਸ ਨੇ ਵਿਸ਼ਰਾਮ ਦੇ ਮਾਲਕ ਪਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਮੱਝਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਿਸ ਅਨੁਸਾਰ ਸ਼ਰਾਬ ਪੀਂਦੇ ਹੋਏ ਦੋਹਾਂ ਵਿਚ ਝਗੜਾ ਹੋਇਆ ਲੱਗਦਾ ਹੈ। ਪਰਮਿੰਦਰ ਸਿੰਘ ਅਨੁਸਾਰ ਮ੍ਰਿਤਕ ਦੇ ਸਾਥੀ ਨੇ ਇੱਟਾਂ ਨਾਲ ਵਾਰ ਕਰ ਕੇ ਮ੍ਰਿਤਕ ਦੀ ਜਾਨ ਲੈ ਲਈ ਜੋ ਫਰਾਰ ਦੱਸਿਆ ਜਾ ਰਿਹਾ ਹੈ।
ਪੰਜਾਬ ਰੋਡਵੇਜ਼ ਮੁਲਾਜ਼ਮਾਂ ਕੀਤੀ ਹੜਤਾਲ
NEXT STORY