ਭੁਲੱਥ(ਰਜਿੰਦਰ, ਭੂਪੇਸ਼)— ਆਜ਼ਾਦੀ ਦਿਹਾੜੇ ਸਬੰਧੀ ਸਬ-ਡਿਵੀਜ਼ਨ ਕੰਪਲੈਕਸ ਭੁਲੱਥ ਵਿਖੇ ਐੱਸ. ਡੀ. ਐੱਮ. ਭੁਲੱਥ ਡਾ. ਸੰਜੀਵ ਸ਼ਰਮਾ ਵਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ 15 ਅਗਸਤ ਨੂੰ ਸਰਕਾਰੀ ਕਾਲਜ ਭੁਲੱਥ ਦੇ ਖੇਡ ਮੈਦਾਨ ਵਿਖੇ ਆਜ਼ਾਦੀ ਦਿਹਾੜਾ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਐੱਸ. ਡੀ. ਐੱਮ. ਡਾ. ਸ਼ਰਮਾ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਸਬੰਧੀ ਰਿਹਰਸਲ 8, 10 ਅਤੇ 14 ਅਗਸਤ ਨੂੰ ਹੋਵੇਗੀ।
ਇਸ ਮੌਕੇ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ, ਸੁਪਰਡੈਂਟ ਰਮੇਸ਼ ਕੁਮਾਰ, ਐੱਸ. ਡੀ. ਐੱਮ. ਰੀਡਰ ਮਹਿੰਦਰਪਾਲ, ਐੱਸ. ਐੱਮ. ਓ. ਭੁਲੱਥ ਡਾ. ਤਰਸੇਮ ਸਿੰਘ, ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ, ਪੀ. ਡਬਲਯੂ. ਡੀ. ਦੇ ਐੱਸ. ਡੀ. ਓ. ਸਤਨਾਮ ਸਿੰਘ, ਮਾਰਕੀਟ ਕਮੇਟੀ ਭੁਲੱਥ ਦੇ ਸੈਕਟਰੀ ਰਵਿੰਦਰ ਕੁਮਾਰ ਕਾਲੀਆ, ਬਾਗਬਾਨੀ ਵਿਭਾਗ ਤੋਂ ਸੁਖਦੀਪ ਸਿੰਘ, ਸੀ. ਡੀ. ਪੀ. ਓ. ਦਫਤਰ ਤੋਂ ਕੁਲਵਿੰਦਰ ਕੌਰ ਸਮੇਤ ਅਨੇਕਾਂ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।
ਜਲਾਲਾਬਾਦ 'ਚ ਵੱਡਾ ਹਾਦਸਾ, ਉਦਯੋਗਪਤੀ ਦੀ ਮੌਤ (ਤਸਵੀਰਾਂ)
NEXT STORY