ਚੰਡੀਗੜ੍ਹ (ਸ਼ਰਮਾ)— ਲੁਧਿਆਣਾ ਨਗਰ ਨਿਗਮ 'ਚ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਚੁਣੇ ਦਲਜੀਤ ਸਿੰਘ ਗਰੇਵਾਲ ਜਿਨ੍ਹਾਂ ਨੇ ਬੀਤੀ ਵਿਧਾਨ ਸਭਾ ਚੋਣਾਂ 'ਚ ਲੁਧਿਆਣਾ (ਪੂਰਵੀ) ਸੀਟ 'ਤੇ ਆਜ਼ਾਦ ਉਮੀਦਵਾਰ ਵਜੋਂ 25 ਹਜ਼ਾਰ ਤੋਂ ਜ਼ਿਆਦਾ ਵੋਟਾਂ ਹਾਂਸਲ ਕੀਤੀਆਂ ਸਨ, ਸੋਮਵਾਰ ਨੂੰ ਚੰਡੀਗੜ੍ਹ 'ਚ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਮੌਜੂਦਗੀ 'ਚ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।
ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲੇ ਤਕ ਬਿਨਾਂ ਕਿਸੇ ਸਿਆਸੀ ਮੰਚ ਦੇ ਆਪਣੇ ਸਮਰਥਕਾਂ ਦੇ ਅਪਾਰ ਸਨੇਹ ਤੇ ਸਹਿਯੋਗ ਨਾਲ ਉਹ ਜਨਸੇਵਾਵਾਂ 'ਚ ਲੱਗੇ ਹੋਏ ਸਨ ਪਰ ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸੋਚ ਤੇ ਨੀਤੀਆਂ ਨੂੰ ਜਾਨਣ ਮਗਰੋਂ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਜੋ ਜਨ ਸੇਵਾ ਦੇ ਕੰਮ ਦਾ ਦਾਇਰਾ ਵਧਾਇਆ ਜਾ ਸਕੇ। ਪਾਰਟੀ 'ਚ ਗਰੇਵਾਲ ਦਾ ਸਵਾਗਤ ਕਰਦਿਆਂ ਸੰਜੇ ਸਿੰਘ ਤੇ ਛੋਟੇਪੁਰ ਨੇ ਕਿਹਾ ਕਿ ਗਰੇਵਾਲ ਵਰਗੇ ਸਾਫ ਅਕਸ 'ਤੇ ਆਮ ਜਨਤਾ ਨਾਲ ਜੁੜੇ ਆਗੂ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਨਾ ਸਿਰਫ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਸਗੋਂ ਪਾਰਟੀ ਪਰਿਵਾਰ 'ਚ ਵਾਧਾ ਵੀ ਹੋਇਆ ਹੈ।
ਅੰਮ੍ਰਿਤਸਰ 'ਚ ਹੋਇਆ ਤਿਰੰਗੇ ਦਾ ਅਪਮਾਨ
NEXT STORY