ਜ਼ੀਰਾ/ਫਿਰੋਜ਼ਪੁਰ(ਅਕਾਲੀਆਂ ਵਾਲਾ)—ਝੋਨੇ ਦੀ ਲੁਆਈ 15 ਜੂਨ ਤੋਂ ਸ਼ੁਰੂ ਹੈ। ਇਸ ਵਾਰ ਇੰਦਰ ਦੇਵਤਾ ਦੀ ਦਿਆਲਤਾ ਨੇ ਪਾਵਰਕਾਮ ਤੇ ਨਹਿਰੀ ਵਿਭਾਗ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਝੋਨੇ ਦੀ ਲੁਆਈ ਇਕਦਮ ਜ਼ੋਰ ਫੜ ਗਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਲੁਆਈ ਲੈ ਕੇ ਦਿਨ ਤਾਂ ਕੀ ਰਾਤਾਂ ਵੀ ਖੇਤਾਂ ਵਿਚ ਗੁਜ਼ਾਰੀਆਂ ਜਾ ਰਹੀਆਂ ਹਨ। ਇੰਦਰ ਦੇਵਤਾ ਦੀ ਮਿਹਰ ਨਾਲ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਇਸ ਸਮੇਂ ਜ਼ੀਰਾ ਤਹਿਸੀਲ ਦੀਆਂ ਜ਼ਿਆਦਾਤਰ ਨਹਿਰਾਂ 'ਚ ਬੇਸ਼ੱਕ ਪਾਣੀ ਨਹੀਂ ਹੈ। ਪਰ ਤਾਜ਼ਾ ਪਏ ਮੀਂਹ ਕਾਰਨ ਨਹਿਰਾਂ 'ਚ ਪਾਣੀ ਦੀ ਕਮੀ ਕਿਸਾਨਾਂ ਨੂੰ ਮਹਿਸੂਸ ਨਹੀਂ ਹੋ ਰਹੀ।
ਸਰਬਜੀਤ ਸਿੰਘ ਪਿੰਡ ਬੂਹ ਨੇ ਕਿਹਾ ਕਿ ਬਰਸਾਤ ਤੋਂ ਬਾਅਦ ਸਿਕਸ ਆਰ ਨਹਿਰ ਹਫਤੇ ਤੋਂ ਪਿਆਸੀ ਹੈ। ਇਸ 'ਚੋਂ ਨਿਕਲਦੇ ਮਾਈਨਰਾਂ ਰਾਹੀਂ ਜ਼ੀਰਾ ਤਹਿਸੀਲ ਦੇ ਕਈ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਮਿਲਦਾ ਹੈ। ਪਿੰਡ ਬੂਹ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਵੀ ਉਨ੍ਹਾਂ ਨੂੰ ਤਕਨੀਕੀ ਨੁਕਸ ਕਰ ਕੇ ਸਹੀ ਨਹੀਂ ਮਿਲ ਰਹੀ। ਬਹਾਦਰਪੁਰ ਮਾਈਨਰ 'ਚ ਪਾਣੀ ਨਾ ਹੋਣ ਕਰ ਕੇ ਉਹ ਅਤੇ ਆਸ-ਪਾਸ ਦੇ ਕਿਸਾਨ ਜਨਰੇਟਰ ਨਾਲ ਝੋਨੇ ਨੂੰ ਪਾਣੀ ਲਾ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਆਗੂ ਸੁਰਜੀਤ ਸਿੰਘ ਉੱਪਲ ਨੇ ਕਿਹਾ ਕਿ ਹਨੇਰੀ ਤੋਂ ਬਾਅਦ ਬਿਜਲੀ ਦੀ ਸਪਲਾਈ 'ਚ ਨੁਕਸ ਪੈ ਜਾਂਦਾ ਹੈ। ਵਿਭਾਗ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਪਹਿਲਾਂ ਹੀ ਪ੍ਰਬੰਧ ਕਰ ਲੈਣੇ ਚਾਹੀਦੇ ਹਨ ਕਿਉਂਕਿ ਢਿੱਲੀਆਂ ਤਾਰਾਂ ਅਤੇ ਹਾਈ ਪਾਵਰ ਲਾਈਨਾਂ ਨਾਲ ਲੱਗਦੇ ਰੁੱਖ ਹਨੇਰੀ ਕਾਰਨ ਬਿਜਲੀ ਸਪਲਾਈ 'ਚ ਵਿਘਨ ਪਾਉਂਦੇ ਹਨ।
ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਦੀ ਖਿੱਚ-ਧੂਹ ਤੇ ਕੁੱਟਮਾਰ ਕਰਨਾ ਲੋਕਤੰਤਰ ਦਾ ਘਾਣ: ਗਰਗ
NEXT STORY