ਨਡਾਲਾ, (ਸ਼ਰਮਾ)- ਬੀਤੀ ਦੇਰ ਸ਼ਾਮ ਨਡਾਲਾ-ਬੇਗੋਵਾਲ ਸੜਕ 'ਤੇ ਬਿਜਲੀ ਘਰ ਦੇ ਸਾਹਮਣੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ 'ਚ ਪਤੀ-ਪਤਨੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਆਲਟੋ, ਜਿਸਨੂੰ ਗੁਰਦੇਵ ਸਿੰਘ ਵਾਸੀ ਫੱਤੂਚੱਕ ਜ਼ਿਲਾ ਕਪੂਰਥਲਾ ਚਲਾ ਰਿਹਾ ਸੀ ਤੇ ਨਾਲ ਆਪਣੇ ਪਿਤਾ ਨੂੰ ਬਿਠਾ ਕੇ ਨੰਗਲ ਲੁਬਾਣਾ ਤੋਂ ਵਾਪਸ ਪਿੰਡ ਜਾ ਰਹੇ ਸਨ। ਇਸ ਦੌਰਾਨ ਗੁਰਬਖਸ਼ ਸਿੰਘ ਪੁੱਤਰ ਜਵੰਦ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਜਲੰਧਰ ਤੋਂ ਵਾਪਸ ਆਪਣੇ ਪਿੰਡ ਟਾਂਡੀ ਮੋਟਰਸਾਈਕਲ 'ਤੇ ਜਾ ਰਹੇ ਸਨ।
ਉਕਤ ਥਾਂ 'ਤੇ ਪਹੁੰਚਣ 'ਤੇ ਕਾਰ ਤੇ ਮੋਟਰਸਾਈਕਲ ਦੀ ਆਪਸ ਵਿਚ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਗੁਰਬਖਸ਼ ਸਿੰਘ ਤੇ ਉਸਦੀ ਪਤਨੀ ਚਰਨਜੀਤ ਕੌਰ ਹਾਦਸੇ ਦੌਰਾਨ ਜ਼ਖਮੀ ਹੋ ਗਈ। ਜਿਸ 'ਚ ਚਰਨਜੀਤ ਕੌਰ ਦੀ ਸੱਜੀ ਲੱਤ ਟੁੱਟ ਗਈ ਤੇ ਸਿਰ ਵਿਚ ਵੀ ਗੰਭੀਰ ਸੱਟਾਂ ਲੱਗੀਆਂ। ਦੋਹਾਂ ਜ਼ਖਮੀਆਂ ਨੂੰ ਮੌਕੇ 'ਤੇ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਨਡਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ।
ਪਾਰਕ 'ਚੋਂ ਮਿਲੀ ਨੌਜਵਾਨ ਦੀ ਲਾਸ਼
NEXT STORY