ਬਟਾਲਾ, (ਬੇਰੀ)- ਪਿੰਡ ਸੁਨੱਈਆ ਵਿਖੇ ਸਹੁਰਿਆਂ ਵੱਲੋਂ ਆਪਣੇ ਹੀ ਜਵਾਈ ਨੂੰ ਕੁੱਟਦੇ ਹੋਏ ਗੰਭੀਰ ਰੂਪ 'ਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬੋਦੇ ਦੀ ਖੂਹੀ ਨੇ ਦੱਸਿਆ ਕਿ ਉਸ ਨੇ ਪਿੰਡੇ ਦੀ ਹੀ ਇਕ ਲੜਕੀ ਨਾਲ ਹਾਈਕੋਰਟ 'ਚ ਜਾ ਕੇ ਲਵ ਮੈਰਿਜ ਕਰਵਾਈ ਸੀ, ਜੋ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਗਵਾਰਾ ਨਹੀਂ ਸੀ, ਜਿਸ ਕਾਰਨ ਅੱਜ ਬਹਾਨੇ ਨਾਲ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਪਰੰਤ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।
ਰੇਤ ਦੀ ਨਾਜਾਇਜ਼ ਨਿਕਾਸੀ ਦੇ ਮਾਮਲੇ 'ਚ 3 ਨਾਮਜ਼ਦ
NEXT STORY