ਫਗਵਾੜਾ (ਜਲੋਟਾ)— ਐੱਸ. ਟੀ. ਐਫ. ਵਲੋਂ ਫਗਵਾੜਾ ਵਿਚ 4 ਕਿਲੋ ਹੈਰੋਇਨ, 3 ਕਿਲੋ ਸਮੈਕ ਸਣੇ ਫੜੇ ਗਏ ਸੀ. ਆਈ. ਏ. ਸਟਾਫ ਦੇ ਸਾਬਕਾ ਐੱਸ. ਐੱਚ. ਓ. ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਸ ਦੇ ਸਾਥੀ ਏ. ਐੱਸ. ਆਈ. ਅਜੈਬ ਸਿੰਘ ਨੂੰ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਰਖਾਸਤ ਕਰ ਦਿੱਤਾ ਹੈ। ਇਸ ਦੇ ਖਿਲਾਫ ਧਾਰਾ 311 ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਦਰਜੀਤ ਸਿੰਘ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਦੇ ਤੌਰ 'ਤੇ ਕੰਮ ਕਰਦਾ ਸੀ, ਜੋ ਕਾਫੀ ਲੰਬੇ ਸਮੇਂ ਤਕ ਫਗਵਾੜਾ ਵਿਚ ਵੀ ਤਾਇਨਾਤ ਰਿਹਾ। ਉਸ ਦੇ ਨਾਂ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਕਈ ਉਪਲਬਧੀਆਂ ਦਰਜ ਹਨ। ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਖੁਦ ਵੀ ਨਸ਼ੇ ਦੇ ਮਾਮਲੇ ਵਿਚ ਜੁੜਿਆ ਹੋਵੇਗਾ। ਇਹ ਰਾਜ਼ ਬੀਤੇ ਦਿਨ ਐੱਸ. ਟੀ. ਐੱਫ. ਵਲੋਂ ਇੰਦਰਜੀਤ ਸਿੰਘ ਦੇ ਖਿਲਾਫ ਕੀਤੀ ਕਾਰਵਾਈ ਦੇ ਬਾਅਦ ਖੁੱਲ੍ਹਿਆ।
ਇੰਦਰਜੀਤ ਨੇ ਹਾਲ ਹੀ ਵਿਚ ਦਰਜ ਕੀਤੇ ਸਨ ਨਸ਼ੇ ਦੇ ਅੱਧਾ ਦਰਜਨ ਤੋਂ ਜ਼ਿਆਦਾ ਮਾਮਲੇ
ਦੱਸ ਦਈਏ ਕਿ ਇੰਦਰਜੀਤ ਸਿੰਘ ਨੇ ਫਗਵਾੜਾ ਵਿਚ ਸੀ. ਆਈ. ਏ. ਸਟਾਫ ਦੇ ਐੱਸ. ਐੱਚ. ਓ. ਦੇ ਅਹੁਦੇ ਦੌਰਾਨ ਕਈ ਵੱਡੇ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਨਸ਼ੇ ਦੀ ਖੇਪ ਨਾਲ ਫੜਿਆ ਸੀ। ਇਸ ਦੇ ਬਾਅਦ ਕਪੂਰਥਲਾ ਵਿਚ ਸੀ. ਆਈ. ਏ. ਸਟਾਫ ਦਾ ਐੱਸ. ਐੱਚ. ਓ. ਰਹਿੰਦੇ ਹੋਏ ਇਸ ਨੇ ਹਾਲ ਹੀ ਵਿਚ ਨਸ਼ਾ ਸਮੱਗਲਰਾਂ ਦੇ ਖਿਲਾਫ ਅੱਧਾ ਦਰਜਨ ਮਾਮਲੇ ਦਰਜ ਕੀਤੇ ਹਨ। ਇਸ ਵਿਚ ਸਭ ਤੋਂ ਵੱਡਾ ਮਾਮਲਾ 350 ਗ੍ਰਾਮ ਹੈਰੋਇਨ ਫੜਨ ਦਾ ਹੈ ਤੇ ਹੋਰ ਮਾਮਲਿਆਂ ਵਿਚ 750 ਗਰਾਮ ਗਾਂਜਾ, 40 ਗਰਾਮ ਨਸ਼ੀਲਾ ਪਾਊਡਰ, ਇਕ ਕੱਟਾ ਦੇਸੀ ਆਦਿ ਸ਼ਾਮਲ ਰਿਹਾ ਹੈ। ਉਥੇ ਇੰਦਰਜੀਤ ਸਿੰਘ ਨੂੰ ਐੱਸ. ਟੀ. ਐੱਫ. ਵਲੋਂ ਹਿਰਾਸਤ ਵਿਚ ਲੈਣ ਦੇ ਬਾਅਦ ਜ਼ਿਲਾ ਕਪੂਰਥਲਾ ਵਿਚ ਮੌਜੂਦ ਕਈ ਉੱਚ ਅਧਿਕਾਰੀਆਂ ਤੇ ਰਾਜਨੀਤਕਾਂ ਦੇ ਪੈਰਾਂ 'ਚੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ।
ਮਾਮਲਾ ਸੀ. ਐੱਮ. ਕੈਂਪ 'ਤੇ ਰੇਡ ਦਾ, ਡੀ. ਸੀ. ਪੀ. ਤੇ ਐੱਸ. ਐੱਚ. ਓਜ਼ ਵੀ ਸਸਪੈਂਡ
NEXT STORY