ਫਰੀਦਕੋਟ (ਜਗਤਾਰ) - ਇੱਕ ਇੰਸਪੈਕਟਰ ਨੂੰ ਅਣਪਛਾਤੀ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਨੂੰ ਸ਼ੋਸ਼ਲ ਮੀਡੀਆ ਤੇ ਪਾਉਣਾ ਭਾਰੀ ਪੈ ਗਿਆ ਅਤੇ ਐਸ.ਐਸ.ਪੀ. ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ। ਦਰਅਸਲ ਮਾਮਲਾ ਪੰਜਾਬ ਦੇ ਫਰੀਦਕੋਟ ਦਾ ਹੈ, ਇੱਥੇ ਪੁਲਸ ਅਤੇ ਪ੍ਰੈਸ ਦੀ ਆਪਸੀ ਜਰੂਰੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਵ੍ਹਟਸਐਪ ਗਰੁਪ ਬਣਾਇਆ ਗਿਆ ਸੀ, ਜਿਸ 'ਚ ਜ਼ਿਲੇ ਭਰ ਦੇ ਵੱਡੇ ਪੁਲਸ ਅਧਿਕਾਰੀ, ਮਹਿਲਾਂ ਪੁਲਸ ਅਧਿਕਾਰੀ ਅਤੇ ਹੋਰ ਸੀਨੀਅਰ ਪੱਤਰਕਾਰ ਭਾਈਚਾਰੇ ਦੇ ਲੋਕ ਸ਼ਾਮਲ ਹਨ। ਇਸ ਵ੍ਹਟਸਐਪ ਗਰੁੱਪ 'ਚ ਗੁਰਮੀਤ ਸਿੰਘ ਨਾਮਕ ਇੰਸਪੈਕਟਰ ਨੇ ਇੱਕ ਅਣਪਛਾਤੀ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਪਾ ਦਿੱਤੀ ਅਤੇ ਪੀ. ਡਾਕਟਰ ਨਾਨਕ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਇੰਸਪੈਕਟਰ ਵਿਵਾਦਾਂ ਨਾਲ ਘਿਰਿਆ ਰਿਹਾ ਹੈ ਅਤੇ ਕਥਿਤ ਤੌਰ 'ਤੇ ਸਸਪੈਂਡ ਵੀ ਰਹਿ ਚੁੱਕਿਆ ਹੈ ਅਤੇ ਬੀਤੇ ਸਮੇਂ ਜੈਤੋਂ ਦੇ ਡੀ.ਐਸ.ਪੀ ਬਲਜਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਅਤੇ ਇਸ ਇੰਸਪੈਕਟਰ ਤੇ ਉਸ ਸਮੇਂ ਕੁਝ ਵਿਦਿਆਰਥੀਆਂ ਦੀ ਕੁੱਟ ਮਾਰ ਕਰਨ ਦੇ ਦੋਸ਼ ਲੱਗੇ ਸਨ ਅਤੇ ਜਨਤਕ ਤੌਰ ਤੇ ਮੁਆਫੀ ਵੀ ਮੰਗੀ ਸੀ।
ਪਰਿਵਾਰ 'ਚ ਬਣਿਆ ਖੁਸ਼ੀਆਂ ਦਾ ਮਾਹੌਲ, ਔਰਤ ਨੇ ਇਕੋ ਸਮੇਂ ਦਿੱਤਾ 3 ਬੱਚਿਆਂ ਨੂੰ ਜਨਮ
NEXT STORY