ਅੰਮ੍ਰਿਤਸਰ, (ਸੰਜੀਵ)- ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਅੱਜ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਦੀ ਵਿਸ਼ੇਸ਼ ਮੀਟਿੰਗ ਸੱਦੀ, ਜਿਸ ਵਿਚ ਉਨ੍ਹਾਂ ਦੋ-ਟੁੱਕ ਵਿਚ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੂੰ ਸਹਿਯੋਗ ਕਰਨ ਨੂੰ ਕਿਹਾ। ਮੀਟਿੰਗ ਦੌਰਾਨ ਸਾਰਿਆਂ ਨੂੰ ਹੋਟਲ ਅਤੇ ਗੈਸਟ ਹਾਊਸ ਦੇ ਬਾਹਰ ਹਾਈ ਡੈਫੀਨੇਸ਼ਨ ਕੈਮਰੇ ਲਾਉਣ ਅਤੇ ਹੋਟਲ ਵਿਚ ਠਹਿਰਨ ਵਾਲੇ ਹਰ ਯਾਤਰੀ ਦੀ ਫੋਟੋ ਕੈਮਰੇ ਵਿਚ ਕੈਦ ਕਰਨ ਅਤੇ ਉਸਦਾ ਪੂਰਾ ਰਿਕਾਰਡ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ ਕਮਰਾ ਦੇਣ ਤੋਂ ਪਹਿਲਾਂ ਠਹਿਰਨ ਵਾਲੇ ਦਾ ਆਈ. ਡੀ. ਪਰੂਫ਼ ਲੈਣਾ ਵੀ ਜ਼ਰੂਰੀ ਹੋਵੇਗਾ। ਹੋਟਲ ਵੱਲੋਂ ਲਾਏ ਗਏ ਰਜਿਸਟਰ ਵਿਚ ਯਾਤਰੀ ਦਾ ਚੈੱਕ ਇਨ ਟਾਈਮ ਅਤੇ ਚੈੱਕ ਆਊਟ ਟਾਈਮ ਵੀ ਠੀਕ ਤਰ੍ਹਾਂ ਭਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਟਲ ਵਿਚ ਆਏ ਕਿਸੇ ਵੀ ਯਾਤਰੀ 'ਤੇ ਹੋਟਲ ਮਾਲਕ ਨੂੰ ਕੁੱਝ ਵੀ ਸ਼ੱਕ ਹੁੰਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰੇ ਤਾਂ ਕਿ ਪੁਲਸ ਉਸ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਸਕੇ। ਸਾਰੇ ਹੋਟਲ ਅਤੇ ਗੈਸਟ ਹਾਊਸ ਮਾਲਕ ਪਾਰਕਿੰਗ ਦੇ ਪੁਖਤਾ ਇੰਤਜ਼ਾਮ ਕਰਨਗੇ ਤਾਂ ਕਿ ਸੜਕ ਤੇ ਚੱਲਣ ਵਾਲੀ ਆਵਾਜਾਈ 'ਚ ਮੁਸ਼ਕਿਲ ਨਾ ਆ ਸਕੇ।
ਮੇਨ ਕਾਊਂਟਰ 'ਤੇ ਲਿਖਣੇ ਹੋਣਗੇ ਨੰਬਰ : ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀ ਵਾਸਤਵ ਨੇ ਸਾਰੇ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਮੇਨ ਕਾਊਂਟਰ 'ਤੇ ਪੁਲਸ ਕੰਟਰੋਲ ਰੂਮ, ਫਾਇਰ ਬਿਗ੍ਰੇਡ, ਐਂਬੂਲੈਂਸ ਅਤੇ ਸਬੰਧਤ ਥਾਣੇ ਤੇ ਚੌਕੀਆਂ ਦੇ ਨੰਬਰ ਲਿਖੇ ਜਾਣੇ ਚਾਹੀਦੇ ਹਨ। ਕਿਸੇ ਵੀ ਅਣਹੋਣੀ ਘਟਨਾ ਨਾਲ ਨਿਬੜਨ ਲਈ ਅਗਨੀ ਯੰਤਰਾਂ ਦੇ ਇਲਾਵਾ ਹੋਟਲ ਦਾ ਬਲਿਊ ਇੰਸਪੈਕਟ ਵੀ ਮੇਨ ਕਾਊਂਟਰ 'ਤੇ ਲਾਉਣਾ ਹੋਵੇਗਾ ਤਾਂ ਕਿ ਉਸ ਇੰਸਪੈਕਟ ਨੂੰ ਵੇਖ ਕੇ ਹੋਟਲ 'ਚ ਠਹਿਰਨ ਵਾਲਾ ਆਸਾਨੀ ਨਾਲ ਹੋਟਲ ਤੋਂ ਬਾਹਰ ਜਾਣ ਵਾਲੇ ਰਸਤਿਆਂ ਦੀ ਪਛਾਣ ਕਰ ਸਕੇ। ਉਨ੍ਹਾਂ ਕਿਹਾ ਕਿ ਹੋਟਲ ਵਿਚ ਕੰਮ ਕਰਨ ਵਾਲੇ ਹਰ ਕਰਮਚਾਰੀ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣਾ ਵੀ ਜ਼ਰੂਰੀ ਹੈ। ਜੇਕਰ ਕੋਈ ਵੀ ਵਿਅਕਤੀ ਅਸਲਾ ਲੈ ਕੇ ਹੋਟਲ ਵਿਚ ਆਉਂਦਾ ਹੈ ਤਾਂ ਉਸਦੇ ਲਾਇਸੈਂਸ ਦੀ ਕਾਪੀ ਲੈਣੀ ਜ਼ਰੂਰੀ ਹੋਵੇਗੀ।
''ਆ ਗਏ ਓਏ ਚੁੱਕ ਲਓ....ਚਲੇ ਗਏ ਓਏ ਰੱਖ ਲਓ''
NEXT STORY