ਕਪੂਰਥਲਾ ਸ਼ਹਿਰ 'ਚ ਰਾਤ 11 ਵਜੇ ਹੀ ਗਾਇਬ ਹੋ ਜਾਂਦੀ ਹੈ ਪੁਲਸ!

You Are HerePunjab
Thursday, February 16, 2017-8:11 AM

ਕਪੂਰਥਲਾ, (ਗੁਰਵਿੰਦਰ ਕੌਰ)- ਕਹਿਣ ਨੂੰ ਪੁਲਸ ਵਲੋਂ ਨਾਈਟ ਪੈਟਰੋਲਿੰਗ, ਪੀ. ਸੀ. ਆਰ. ਤੇ ਰਾਤ ਦੀ ਨਾਕੇਬੰਦੀ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜਦੋਂ 'ਜਗ ਬਾਣੀ' ਦੀ ਟੀਮ ਨੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਆਇਆ ਕਿ ਕਪੂਰਥਲਾ ਸ਼ਹਿਰ ਦੀ ਪੁਲਸ ਸ਼ਹਿਰ ਨੂੰ ਰੱਬ ਭਰੋਸੇ ਛੱਡ ਕੇ ਚਲੀ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੂਰੇ ਸ਼ਹਿਰ 'ਚ ਡੀ. ਸੀ. ਚੌਕ, ਚਾਰ ਬੱਤੀ ਚੌਕ, ਰਮਨੀਕ ਚੌਕ, ਜਲੰਧਰ ਬਾਈਪਾਸ, ਬੱਸ ਸਟੈਂਡ ਆਦਿ ਮੁੱਖ ਚੌਕਾਂ 'ਚ ਕਿਤੇ ਵੀ ਪੁਲਸ ਮੁਲਾਜ਼ਮ ਦਿਖਾਈ ਨਹੀਂ ਦਿੱਤੇ। ਕਪੂਰਥਲਾ ਪੁਲਸ ਰਾਤ ਤੇ 11 ਵਜਦੇ ਹੀ ਨਾਕਿਆਂ ਤੋਂ ਗਾਇਬ ਹੋ ਗਈ। ਸਾਰੇ ਚੌਕਾਂ 'ਤੇ ਇੰਝ ਲੱਗਿਆ ਜਿਵੇਂ ਸ਼ਹਿਰ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ ਤੇ ਚੌਕ ਸੁੰਨੇ ਪਏ ਸਨ।
ਚੋਣਾਂ ਖਤਮ ਹੁੰਦੇ ਹੀ ਮੁਲਾਜ਼ਮ ਹੋਏ ਫੁਰਰ
ਜ਼ਿਕਰਯੋਗ ਹੈ ਕਿ ਬੀਤੀ 4 ਫਰਵਰੀ ਨੂੰ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ 'ਚ ਚੋਣ ਕਮਿਸ਼ਨ ਵਲੋਂ ਕੀਤੀ ਸਖਤੀ ਅਤੇ ਦਿੱਤੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਸ ਪ੍ਰਸ਼ਾਸਨ ਵਲੋਂ ਪੂਰੇ ਸ਼ਹਿਰ 'ਚ ਨਾਕੇਬੰਦੀ ਕੀਤੀ ਹੋਈ ਸੀ ਤੇ ਕੋਈ ਵੀ ਵਾਹਨ ਬਿਨਾਂ ਤਲਾਸ਼ੀ ਤੋਂ ਸ਼ਹਿਰ ਦੇ ਬਾਹਰ ਜਾਂ ਅੰਦਰ ਦਾਖਲ ਨਹੀਂ ਹੋ ਸਕਦਾ ਸੀ ਪਰ ਚੋਣਾਂ ਖਤਮ ਹੁੰਦੇ ਹੀ ਪੁਲਸ ਮੁਲਾਜ਼ਮ ਸ਼ਹਿਰ ਦੇ ਚੌਕਾਂ 'ਚੋਂ ਅਧਿਕਾਰੀਆਂ ਸਮੇਤ ਫੁਰਰ ਹੋ ਗਏ ਤੇ ਹੁਣ ਕੋਈ ਵੀ ਵਿਅਕਤੀ ਜਾਂ ਵਾਹਨ ਚਾਲਕ ਬਿਨਾਂ ਕਿਸੇ ਰੋਕ-ਟੋਕ ਦੇ ਸ਼ਹਿਰ 'ਚ ਦਾਖਲ ਹੋ ਸਕਦਾ ਹੈ।
ਸ਼ਹਿਰ ਦੇ ਚੌਕਾਂ 'ਚ ਰਾਤ ਸਮੇਂ ਛਾਇਆ ਸੰਨਾਟਾ
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਈ ਪ੍ਰਮੁੱਖ ਚੌਕ ਬਿਨਾਂ ਪੁਲਸ ਮੁਲਾਜ਼ਮ ਤੋਂ ਸੁੰਨੇ ਪਏ ਹਨ ਤੇ ਕਈ ਅਜਿਹੇ ਚੌਕ ਤੇ ਪ੍ਰਮੁੱਖ ਰੋਡ ਹਨ ਜਿਥੇ ਇੱਕਾ ਦੁੱਕਾ ਸਟਰੀਟ ਲਾਈਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਬੰਦ ਪਈਆਂ ਹਨ ਤੇ ਰਾਤ ਸਮੇਂ ਇਨ੍ਹਾਂ ਚੌਕਾਂ 'ਚ ਪੂਰੀ ਤਰ੍ਹਾਂ ਹਨੇਰਾ ਛਾਇਆ ਰਹਿੰਦਾ ਹੈ। ਭਾਵੇਂ ਕਿ ਸ਼ਹਿਰ ਦੇ ਕੁੱਝ ਪ੍ਰਮੁੱਖ ਚੌਕਾਂ 'ਚ ਸੀ. ਸੀ. ਟੀ ਵੀ. ਕੈਮਰੇ ਲਗਾਏ ਗਏ ਹਨ ਪਰ ਕੀ ਫਾਇਦਾ ਜੇਕਰ ਕੋਈ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਵੇ ਤੇ ਪੁਲਸ ਸਿਰਫ ਕੈਮਰਿਆਂ 'ਚ ਵੀਡੀਓ ਹੀ ਦੇਖਦੀ ਰਹਿ ਜਾਵੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.