ਬਠਿੰਡਾ (ਅਮਿਤ) : ਬਠਿੰਡਾ ਦੀ ਕੇਂਦਰੀ ਜੇਲ ਵਿਚ ਰੂਟੀਨ ਚੈਕਿੰਗ ਦੌਰਾਨ ਚਾਰ ਖਤਰਨਾਕ ਗੈਂਗਸਟਰਾਂ ਤੋਂ ਅੱਠ ਮੋਬਾਇਲ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਵਲੋਂ ਰੋਜ਼ਾਨਾ ਵਾਂਗ ਜੇਲ ਵਿਚ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਜੇਲ 'ਚ ਬੰਦ ਖਤਰਨਾਕ ਗੈਂਗਸਟਰਾਂ ਅਮਨ ਢੋਟੀਆ, ਚਰਨਪ੍ਰੀਤ ਸਿੰਘ ਚੰਨਾ, ਮਲਕੀਤ ਨਵਾਬ ਅਤੇ ਰਣਦੀਪ ਟੋਪੀ ਤੋਂ ਮੋਬਾਇਲ ਬਰਾਮਦ ਹੋਏ। ਪੁਲਸ ਨੇ ਚਾਰੇ ਗੈਂਗਸਟਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਜੇਲ ਵਿਚ ਖਤਰਨਾਕ ਗੈਂਗਸਟਰਾਂ ਤੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਭਰ ਦੀਆਂ ਜੇਲਾਂ ਵਿਚ ਕੈਦੀਆਂ ਪਾਸੋਂ ਮੋਬਾਇਲ ਫੋਨ ਬਰਾਮਦ ਹੋ ਚੁੱਕੇ ਹਨ। ਜਾਂਚ ਦਾ ਵਿਸ਼ਾ ਇਹ ਹੈ ਕਿ ਜੇਲ ਵਿਚ ਬੰਦ ਗੈਂਗਸਟਰਾਂ ਕੋਲ ਇਹ ਮੋਬਾਇਲ ਫੋਨ ਪਹੁੰਚ ਕਿਵੇਂ ਰਹੇ ਹਨ।
ਸਿਮਰਜੀਤ ਬੈਂਸ ਦੇ ਹੱਕ 'ਚ ਉਤਰੇ ਖਹਿਰਾ, ਟਵੀਟ ਕਰਕੇ ਕੱਢੀ ਭੜਾਸ
NEXT STORY