ਸਮਰਾਲਾ (ਬੰਗੜ, ਗਰਗ)- ਪਿੰਡ ਭਰਥਲਾ ਵਿਖੇ ਸਵ. ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਤੇ ਸਵ. ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਪੰਜਾਵਾਂ ਵਿਸ਼ਾਲ ਕੁਸ਼ਤੀ ਦੰਗਲ ਸਵ. ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਯਾਦਗਾਰੀ ਛਿੰਞ ਕਮੇਟੀ, ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਛਿੰਝ ਦੇ ਮੁੱਖ ਪ੍ਰਬੰਧਕ ਪਹਿਲਵਾਨ ਹਰਜਿੰਦਰ ਸਿੰਘ ਕੰਗ, ਦੀਪਕ ਰਾਏ (ਬੰਟੀ), ਹਰਦੀਪ ਸਿੰਘ ਕੰਗ ਨੇ ਦੱਸਿਆ ਕਿ ਕੁਸ਼ਤੀ ਦੰਗਲ ਦਾ ਉਦਘਾਟਨ ਗੁਰਤੇਜਵੀਰ ਰੰਧਾਵਾ ਨੇ ਕੀਤਾ। ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਨਿੰਮਾ ਉਟਾਲਾਂ, ਦੀਪਕ ਰਾਏ, ਜੀਤੀ ਮਾਛੀਵਾੜਾ ਤੇ ਹੈਪੀ ਰਾਈਵਾਲ ਨੇ ਅਤੇ ਜੋੜੇ ਬਣਾਉਣ ਦੀ ਸੇਵਾ ਗੁਰਦੀਪ ਤੱਖਰਾਂ, ਜੱਗੀ ਢਿੱਲਵਾਂ ਨੇ ਨਿਭਾਈ।
ਇਸ ਵਾਰ ਝੰਡੀ ਦੀ ਕੁਸ਼ਤੀ ਹਰਮਨਪ੍ਰੀਤ ਆਲਮਗੀਰ ਤੇ ਜਤਿੰਦਰ ਸ਼ਾਂਤਪੁਰ ਵਿਚਕਾਰ ਹੋਈ ਪਰ ਕਿਸੇ ਵੀ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ। ਅਖੀਰ ਪ੍ਰਬੰਧਕਾਂ ਨੇ ਦੋਵਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦੇ ਦਿੱਤਾ। ਹੋਰ ਮੁਕਾਬਲਿਆਂ ਵਿਚ ਹੈਰੀ ਰੁੜਕੀ ਨੇ ਜੱਸਾ ਆਲਮਗੀਰ ਨੂੰ, ਸਾਬੂ ਬਾਬਾ ਫਲਾਹੀ ਨੇ ਆਸ਼ ਅਲੀ ਮਾਲੇਰਕੋਟਲਾ ਨੂੰ, ਸੱਤਾ ਭੁੱਟਾ ਨੇ ਜੱਜ ਗਰਚਾ ਨੂੰ, ਕਾਲੂ ਉਟਾਲਾਂ ਨੇ ਰਸੀਦ ਰੌਣੀ ਨੂੰ, ਲੱਕੀ ਅਟਾਰੀ ਨੇ ਕਨੀ ਮੁਸ਼ਕਾਬਾਦ ਨੂੰ, ਤਾਜ ਰੌਣੀ ਨੇ ਅੰਗਦ ਸ਼ਾਂਤਪੁਰ ਨੂੰ, ਕਾਲੂ ਫਿਰੋਜ਼ਪੁਰ ਨੇ ਜੰਟਾ ਮੰਡ ਚੌਂਤਾ ਨੂੰ, ਅਰਸ਼ ਰਾਈਏਵਾਲ ਨੇ ਯੂਸਫ ਮਾਛੀਵਾੜਾ ਨੂੰ, ਪਵਿੱਤਰ ਮਲਕਪੁਰ ਨੇ ਹਰਪ੍ਰੀਤ ਭੁੱਟਾ ਨੂੰ, ਭੂਰਾ ਢਿੱਲਵਾਂ ਨੇ ਗੁਰਿੰਦਰ ਨੂੰ ਚਿੱਤ ਕੀਤਾ।
ਇਸ ਦੌਰਾਨ ਹਰਜਿੰਦਰ ਸਿੰਘ ਭਰਥਲਾ ਤੇ ਗੁਰਦੀਪ ਸਿੰਘ ਤੱਖਰਾਂ ਦਾ ਐੱਲ. ਈ. ਡੀ. ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਜਸਦੀਪ ਸਿੰਘ ਯੂ. ਐੱਸ. ਏ., ਕਾਂਗਰਸੀ ਆਗੂ ਦੀਪਕ ਰਾਏ ਪ੍ਰਧਾਨ ਆਲ ਟਰੇਡ ਐਸੋ. ਸਮਰਾਲਾ, ਕਮਲਜੀਤ ਸਿੰਘ ਢਿੱਲੋਂ ਖਜ਼ਾਨਚੀ ਪੰਜਾਬ ਪ੍ਰਦੇਸ਼ ਕਾਂਗਰਸ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਦਵਿੰਦਰ ਸਿੰਘ ਜੱਗੀ ਪ੍ਰਧਾਨ ਪ੍ਰੈੱਸ ਕਲੱਬ ਪਾਇਲ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਜਗਦੇਵ ਸਿੰਘ ਢਿੱਲਵਾਂ ਪਹਿਲਵਾਨ, ਤੇਜਿੰਦਰ ਸਿੰਘ ਗਿੱਲ, ਅਜੀਤਪਾਲ ਸਿੰਘ ਗਿੱਲ ਬੁਲਾਰਾ, ਮਲਕੀਤ ਸਿੰਘ, ਸੁਖਵੀਰ ਸਿੰਘ ਪੱਪੀ, ਜਗਜੀਤ ਸਿੰਘ ਭਰਥਲਾ, ਬਾਬਾ ਰਾਮ ਦਾਸ ਡੇਰਾ ਬਾਬਾ ਮਸਤ ਰਾਮ ਖੂਹੀ ਵਾਲੇ, ਗੁਰਤੇਜਵੀਰ ਰੰਧਾਵਾ, ਰਣਜੀਤ ਸਿੰਘ ਗੁਰਾਇਆ, ਬੂਟਾ ਸਿੰਘ ਏ. ਐੱਸ. ਆਈ., ਮਹਿੰਗਾ ਰਾਮ, ਸੁਖਪਾਲ ਸਿੰਘ ਸਬ-ਇੰਸਪੈਕਟਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਦੰਗਲ ਕਮੇਟੀ ਦੇ ਪ੍ਰਬੰਧਕ ਪਹਿਲਵਾਨ ਹਰਜਿੰਦਰ ਸਿੰਘ ਕੰਗ, ਦੀਪਕ ਰਾਏ ਬੰਟੀ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਦਰਸ਼ਨ ਸਿੰਘ, ਗੁਰਜੀਤ ਸਿੰਘ ਕੰਗ, ਹਰਦੀਪ ਸਿੰਘ ਕੰਗ, ਦਵਿੰਦਰ ਸਿੰਘ ਚਾਹਲ, ਮਨਦੀਪ ਸਿੰਘ ਬਿੱਟੂ, ਦਰਸ਼ਨ ਸਿੰਘ ਪੋਲਾ, ਧਰਮਵੀਰ ਭਾਰਦਵਾਜ ਤੇ ਬਲਵੀਰ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਸਨ।
ਰਿਟਾ. ਇੰਸਪੈਕਟਰ ਦੇ ਪੋਤੇ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ ਠੱਗੀ
NEXT STORY