ਫਗਵਾੜਾ, (ਹਰਜੋਤ)- ਐੱਸ. ਡੀ. ਐੱਮ. ਸ਼੍ਰੀਮਤੀ ਜੋਤੀ ਬਾਲਾ ਨੇ ਐਲਾਨ ਕੀਤਾ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਸਫ਼ਾਈ ਰੱਖਣ ਵਾਲੇ ਰੈਸਟੋਰੈਂਟਾਂ ਅਤੇ ਰੇਹੜੀਆਂ ਚਾਲਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ 'ਚ ਕਿਹਾ ਕਿ ਉਹ ਇਨ੍ਹਾਂ ਥਾਵਾਂ 'ਤੇ ਜਾ ਕੇ ਚੈਕਿੰਗ ਕਰਨ ਅਤੇ ਚੰਗੀ ਕਾਰਗੁਜ਼ਾਰੀ ਕਰਨ ਵਾਲਿਆਂ ਦਾ ਨਾਮ ਦਰਜ ਕਰਨ। ਉਨ੍ਹਾਂ ਕਿਹਾ ਕਿ ਪਟਾਕੇ ਨਿਰਧਾਰਿਤ ਥਾਵਾਂ 'ਤੇ ਹੀ ਵੇਚਣ ਦੀ ਖੁੱਲ੍ਹ ਦਿੱਤੀ ਜਾਵੇਗੀ।
ਐੱਸ. ਡੀ. ਐੱਮ. ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨੋਂ ਰੋਕਣ ਲਈ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜਿਸ 'ਚ ਪਹਿਲੀ ਟੀਮ ਦੇ ਤਹਿਸੀਲਦਾਰ, ਐੱਸ. ਐੱਚ. ਓ. ਸਦਰ, ਸਤਨਾਮਪੁਰਾ ਅਤੇ ਐਗਰੀਕਲਚਰ ਅਫ਼ਸਰ, ਦੂਜੀ ਟੀਮ ਦੇ ਮੁਖੀ ਡੀ. ਡੀ. ਪੀ. ਓ., ਐੱਸ. ਐੱਚ. ਓ. ਰਾਵਲਪਿੰਡੀ ਅਤੇ ਖੇਤੀਬਾੜੀ ਅਫ਼ਸਰ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਹੀ ਕੰਬਾਇਨ ਚਲਾਈ ਜਾਵੇ। ਜੇਕਰ ਇਸ ਤੋਂ ਬਾਅਦ ਕੋਈ ਚੱਲਦੀ ਕੰਬਾਇਨ ਫੜ੍ਹੀ ਗਈ ਤਾਂ ਉਸ ਨੂੰ ਬਾਊਂਡ ਕਰਕੇ ਕੇਸ ਦਰਜ ਕੀਤਾ ਜਾਵੇਗਾ ਅਤੇ ਝੋਨੇ ਦੀ ਪਰਾਲੀ ਨੂੰ ਸਾੜਨੋਂ ਸਖ਼ਤੀ ਨਾਲ ਰੋਕਿਆ ਜਾਵੇਗਾ।
ਸਕੂਲੀ ਵਾਹਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਬੰਧੀ ਟੀਮ ਗਠਿਤ ਕੀਤੀ ਹੈ ਜੋ ਦੀਵਾਲੀ ਤੋਂ ਬਾਅਦ ਚੈਕਿੰਗ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਹੋਰ ਦੱਸਿਆ ਕਿ ਦਾਣਾ ਮੰਡੀ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਸਿਰਫ਼ ਤਿੰਨ ਗੇਟ ਹੀ ਖੋਲ੍ਹੇ ਜਾਣਗੇ ਅਤੇ ਆਮ ਰਸਤੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਮੰਡੀ 'ਚ ਕਿਸੇ ਤਰ੍ਹਾਂ ਦੀ ਚੋਰੀ 'ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਮੰਡੀ 'ਚ ਗਿੱਲਾ ਝੋਨਾ ਨਾ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਤਹਿਸੀਲਦਾਰ ਇੰਦਰਦੇਵ ਸਿੰਘ, ਟ੍ਰੈਫ਼ਿਕ ਇੰਚਾਰਜ ਸੁੱਚਾ ਸਿੰਘ, ਥਾਣੇਦਾਰ ਬਲਵਿੰਦਰ ਰਾਏ ਸਮੇਤ ਕਈ ਅਧਿਕਾਰੀ ਸ਼ਾਮਲ ਸਨ।
ਲੁੱਟ-ਖੋਹ ਦੇ ਮਾਮਲੇ 'ਚ ਸਾਬਕਾ ਸਰਪੰਚ ਸਮੇਤ 4 ਗ੍ਰਿਫਤਾਰ
NEXT STORY