ਲੁਧਿਆਣਾ(ਵਿੱਕੀ)-ਬਚਪਨ ਤੋਂ ਹੀ ਹੱਥ ਨਾਲ ਕੰਮ ਕਰਨ ਕਾਰਨ ਪੈਰਾਂ ਦੀਆਂ ਦੋ ਉਂਗਲਾਂ ਨਾਲ ਲਿਖ ਕੇ ਪ੍ਰੀਖਿਆ ਦੇ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਸਹੋਲੀ ਦੇ 5ਵੀਂ ਕਲਾਸ ਦੇ ਵਿਦਿਆਰਥੀ ਕਮਲਜੀਤ ਦੀ ਮਦਦ ਲਈ ਲੁਧਿਆਣਾ, ਦਿੱਲੀ, ਗੁਰਦਾਸਪੁਰ ਸਮੇਤ ਵਿਦੇਸ਼ਾਂ ਤੋਂ ਵੀ ਹੱਥ ਵਧਾਏ ਗਏ ਹਨ। ਬਚਪਨ ਤੋਂ ਹੀ ਮੁਸੀਬਤਾਂ ਦਾ ਪਹਾੜ ਬਣੀ ਘੁੰਮ ਰਹੇ ਇਸ ਕਮਲ ਦੇ ਫੁੱਲ ਵਰਗੇ ਵਿਦਿਆਰਥੀ ਦੇ ਜਜ਼ਬੇ ਸਬੰਧੀ ਸ਼ਨੀਵਾਰ ਨੂੰ ਜਗ ਬਾਣੀ ਵਿਚ ਛਪੀ ਖਬਰ ਤੋਂ ਬਾਅਦ ਲੋਕਾਂ ਨੇ ਇਸ ਵਿਦਿਆਰਥੀ ਦੇ ਇਲਾਜ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਤੋਂ ਹੀ ਕਰੀਬ 15 ਸਾਲ ਪਹਿਲਾਂ ਜਰਮਨ ਵਿਚ ਜਾ ਕੇ ਵਸੇ ਸ਼ਿਵਾਜੀ ਨਗਰ ਨਿਵਾਸੀ ਕਪਿਲ ਸ਼ਰਮਾ ਦੇ ਕੋਲ ਵਟਸਐਪ 'ਤੇ 'ਜਗ ਬਾਣੀ' ਵਿਚ ਉਕਤ ਵਿਦਿਆਰਥੀ ਸਬੰਧੀ ਛਪੀ ਖ਼ਬਰ ਪੁੱਜੀ ਤਾਂ ਇਸ ਵਿਦਿਆਰਥੀ ਨੇ ਇਲਾਜ ਦੇ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਲੁਧਿਆਣਾ ਵਿਚ ਰਹਿ ਰਹੇ ਪਿਤਾ ਵਿਜੇ ਸ਼ਰਮਾ ਰਾਹੀਂ ਐੱਨ. ਜੀ. ਓ. ਨਵਚੇਤਨਾ ਬਾਲ ਭਲਾਈ ਕਮੇਟੀ ਨੂੰ ਭਿਜਵਾਈ ਹੈ। ਕਪਿਲ ਸ਼ਰਮਾ ਨੇ ਜਗ ਬਾਣੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਜਿਹੇ ਹੌਸਲੇ ਵਾਲੇ ਬੱਚੇ ਦੀ ਮਦਦ ਲਈ ਹੋਰਨਾਂ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂਕਿ ਉਹ ਵੀ ਆਮ ਬੱਚਿਆਂ ਵਾਂਗ ਆਪਣੀ ਜ਼ਿੰਦਗੀ ਜਿਊਣਾ ਸ਼ੁਰੂ ਕਰੇ।
ਕਿੰਡਰ ਪਿਲਰ ਸਕੂਲ ਨੇ ਹਰ ਮਹੀਨੇ 1500 ਰੁਪਏ ਦੇਣ ਨੂੰ ਕਿਹਾ
ਨਾਲ ਹੀ ਬਾੜੇਵਾਲ ਰੋਡ 'ਤੇ ਸਥਿਤ ਅਮਰੀਕਨ ਸਹੂਲਤਾਂ ਨਾਲ ਲੈਸ ਬਣੇ ਕਿੰਡਰ ਪਿਲਰ ਦੀ ਡਾਇਰੈਕਟਰ ਬਬੀਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਵੀ ਉਕਤ ਵਿਦਿਆਰਥੀ ਦੀ ਮਦਦ ਲਈ 1500 ਰੁਪਏ ਪ੍ਰਤੀ ਮਹੀਨਾ ਉਕਤ ਐੱਨ. ਜੀ. ਓ. ਰਾਹੀਂ ਵਿਦਿਆਰਥੀ ਦੇ ਇਲਾਜ 'ਤੇ ਖਰਚ ਕਰਨ ਦੀ ਹਾਮੀ ਭਰੀ ਹੈ।
ਗਾਜ਼ੀ ਸ਼ੇਖ ਵੀ ਦੇਣਗੇ ਇਲਾਜ ਵਿਚ ਆਰਥਿਕ ਮਦਦ
ਇਹੀਂ ਨਹੀਂ, ਮਾਲੇਰਕੋਟਲਾ ਦੇ ਕੋਲ ਭੋਗੀਵਾਲ ਵਿਚ ਬਣੇ ਅਯਾਨ ਇੰਸਟੀਚਿਊਟ ਆਫ ਨਰਸਿੰਗ ਦੇ ਚੇਅਰਮੈਨ ਗਾਜ਼ੀ ਸ਼ੇਖ ਨੇ ਵੀ ਇਸ ਵਿਦਿਆਰਥੀ ਕਮਲਜੀਤ ਦੇ ਇਲਾਜ 'ਤੇ ਆਉਣ ਵਾਲੇ ਖਰਚ ਵਿਚ ਆਪਣਾ ਯੋਗਦਾਨ ਪਾਉਣ ਲਈ ਸੋਮਵਾਰ ਨੂੰ ਉਸ ਦੇ ਪਿਤਾ ਸੰਤੋਖ ਸਿੰਘ ਨਾਲ ਸੰਪਰਕ ਕਰਨ ਦੀ ਗੱਲ ਕਹੀ ਹੈ।
ਐਸਟ੍ਰੋਲੋਜਰ ਡਾ. ਰਮਿਤ ਮਲਿਕ ਨੇ ਲੋਕਾਂ ਤੋਂ ਵੀ ਕੀਤੀ ਮਦਦ ਦੀ ਅਪੀਲ
ਲੁਧਿਆਣਾ ਦੇ ਪ੍ਰਸਿੱਧ ਐਸਟ੍ਰੋਲੋਜਰ ਡਾ. ਰਮਿਤ ਮਲਿਕ ਨੇ ਵੀ ਜਗ ਬਾਣੀ ਵਿਚ ਖਬਰ ਛਪਣ ਤੋਂ ਬਾਅਦ ਬਾਕਾਇਦਾ ਆਪਣੀ ਫੇਸਬੁੱਕ 'ਤੇ ਖਬਰ ਪੋਸਟ ਕਰਦੇ ਹੋਏ ਲੋਕਾਂ ਨੂੰ ਵੀ ਇਸ ਵਿਦਿਆਰਥੀ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਡਾ. ਮਲਿਕ ਨੇ ਕਿਹਾ ਕਿ ਉਹ ਆਪਣੇ ਵੱਲੋਂ ਵੀ ਇਸ ਆਤਮਵਿਸ਼ਵਾਸ ਨਾਲ ਭਰੇ ਵਿਦਿਆਰਥੀ ਦੇ ਇਲਾਜ ਲਈ ਮਦਦ ਕਰਨਗੇ। ਨਾਲ ਹੀ ਡਾ. ਰਮਿਤ ਦੇ ਹੀ ਦਿੱਲੀ ਵਿਚ ਰਹਿ ਰਹੇ ਇਕ ਮਿੱਤਰ ਨੇ ਉਨ੍ਹਾਂ ਦੀ ਅਪੀਲ 'ਤੇ ਕਮਲਜੀਤ ਦੀ ਮਦਦ ਲਈ ਆਪਣੇ ਹੋਰਨਾਂ ਦੋਸਤਾਂ ਤੋਂ ਵੀ ਪੈਸੇ ਇਕੱਤਰ ਕਰਕੇ ਸੋਮਵਾਰ ਤਕ ਐੱਨ. ਜੀ. ਓ. ਤਕ ਪਹੁੰਚਾਉਣ ਦੀ ਗੱਲ ਕਹੀ ਹੈ।
ਦੜਾ-ਸੱਟਾ ਲਾਉਣ ਦੇ ਦੋਸ਼ 'ਚ 18 ਗ੍ਰਿਫਤਾਰ
NEXT STORY