ਸੜਕ 'ਤੇ ਪਾਇਆ ਪੱਥਰ ਬਣਿਆ ਲੋਕਾਂ ਦੀ ਜਾਨ ਦਾ ਖੌਅ

You Are HerePunjab
Monday, April 17, 2017-7:44 AM

ਗੜ੍ਹਦੀਵਾਲਾ, (ਜਤਿੰਦਰ)- ਗੜ੍ਹਦੀਵਾਲਾ-ਟਾਂਡਾ ਲਿੰਕ ਸੜਕ 'ਤੇ ਪਿਛਲੇ ਕਈ ਮਹੀਨਿਆਂ ਤੋਂ ਪਾਏ ਗਏ ਪੱਥਰ ਉਪਰੰਤ ਵਿਭਾਗ ਵੱਲੋਂ ਲੁੱਕ ਨਾ ਪਾਉਣ ਕਾਰਨ ਰਾਹਗੀਰਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ' ਤਹਿਤ ਬਣੀ ਇਸ ਸੜਕ ਦੀ ਹਾਲਤ ਬਣਦਿਆਂ ਹੀ ਕਾਫੀ ਤਰਸਯੋਗ ਹੋ ਗਈ ਸੀ। ਸੰਬੰਧਿਤ ਮਹਿਕਮੇ ਵੱਲੋਂ ਅਨੇਕਾਂ ਵਾਰ ਸੜਕ ਉਪਰ ਪੈਚਵਰਕ ਕਰਵਾ ਕੇ ਕੰਮ ਚਲਾਇਆ ਗਿਆ ਪਰ ਇਸ ਦੀ ਹਾਲਤ ਨਾ ਸੁਧਰਦੀ ਦੇਖ ਮਹਿਕਮੇ ਵੱਲੋਂ ਇਸ ਨੂੰ ਨਵਾਂ ਰੂਪ ਦੇਣ ਲਈ ਕਈ ਮਹੀਨੇ ਪਹਿਲਾਂ ਪੱਥਰ ਪਾਇਆ ਗਿਆ ਸੀ, ਜੋ ਇਸ 'ਤੇ ਲੁੱਕ ਨਾ ਪਾਉਣ ਕਾਰਨ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਅਨੇਕਾਂ ਥਾਵਾਂ ਤੋਂ ਪੱਥਰ ਉਖੜ ਚੁੱਕਿਆ ਹੈ। ਇਸ ਨਾਲ ਜਿਥੇ ਆਉਣ-ਜਾਣ ਵਾਲੇ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ, ਉਥੇ ਇਸ ਨਾਲ ਨਜ਼ਦੀਕੀ ਘਰਾਂ ਤੇ ਕੁੱਲੀਆਂ, ਜੀਆ ਸਹੋਤਾ ਕਲਾਂ, ਥੇਂਦਾ, ਚਿਪੜਾ ਆਦਿ ਪਿੰਡਾਂ ਦੇ ਲੋਕਾਂ ਦਾ ਵੀ ਜਿਊਣਾ ਮੁਹਾਲ ਹੋ ਗਿਆ ਹੈ। ਹਰ ਸਮੇਂ ਮਿੱਟੀ-ਧੂੜ ਉੱਡਦੀ ਰਹਿੰਦੀ ਹੈ ਪਰ ਸੰਬੰਧਿਤ ਮਹਿਕਮੇ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਕਾਰਨ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਜਦੋਂ ਕੋਈ ਵਾਹਨ ਜਾਂ ਸਕੂਟਰ/ਮੋਟਰਸਾਈਕਲ ਸਵਾਰ ਸੜਕ ਉਪਰੋਂ ਲੰਘਦਾ ਹੈ ਤਾਂ ਪੱਥਰ ਭੁੜਕ ਕੇ ਉਥੋਂ ਲੰਘਦੇ ਰਾਹਗੀਰ ਦੇ ਵੱਜ ਕੇ ਉਸ ਦਾ ਸਰੀਰਕ ਨੁਕਸਾਨ ਵੀ ਕਰ ਸਕਦਾ ਹੈ। ਸੜਕ 'ਤੇ ਪਾਏ ਪੱਥਰ ਕਾਰਨ ਕਈ ਰਾਹਗੀਰਾਂ ਨੇ ਤਾਂ ਆਪਣਾ ਰਸਤਾ ਹੀ ਬਦਲ ਲਿਆ ਹੈ। ਲੋਕਾਂ ਨੇ ਪੰਜਾਬ ਸਰਕਾਰ ਤੇ ਸੰਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਉਪਰ ਜਲਦੀ ਤੋਂ ਜਲਦੀ ਲੁੱਕ ਪਾਈ ਜਾਵੇ ਤਾਂ ਜੋ ਉਹ ਰੋਜ਼-ਰੋਜ਼ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਣ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.