ਕਾਰ ਚਾਲਕ ਨੇ ਪਹਿਲਾਂ ਡਾਕਟਰ ਨੂੰ ਕੁਚਲਿਆ, ਫਿਰ ਇਲਾਜ ਕਰਵਾਉਣ ਦੇ ਬਹਾਨੇ ਅਗਵਾ ਕਰ ਕੇ ਲੈ ਗਿਆ

You Are HerePunjab
Friday, April 21, 2017-6:58 AM

ਫਿਲੌਰ(ਭਾਖੜੀ)-ਇਨਸਾਨੀਅਤ ਹੋਈ ਸ਼ਰਮਸ਼ਾਰ, ਪਹਿਲਾਂ ਕਾਰ ਚਾਲਕ ਨੇ ਰਾਹ ਜਾਂਦੇ ਸਕੂਟਰ ਸਵਾਰ ਡਾਕਟਰ ਨੂੰ ਆਪਣੀ ਕਾਰ ਹੇਠਾਂ ਦੇ ਕੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਤੇ ਬਾਅਦ ਵਿਚ ਇਲਾਜ ਕਰਵਾਉਣ ਦੇ ਬਹਾਨੇ ਵਿਅਕਤੀ ਨੂੰ ਆਪਣੀ ਕਾਰ ਵਿਚ ਲਿਟਾ ਕੇ ਜਲੰਧਰ ਵੱਲ ਭੱਜ ਗਿਆ, ਜਿਸ ਨੂੰ ਰਸਤੇ ਵਿਚ ਪੁਲਸ ਨੇ ਨਾਕਾ ਲਾ ਕੇ ਘੇਰ ਲਿਆ।
ਪ੍ਰਾਪਤ ਸੂਚਨਾ ਅਨੁਸਾਰ ਅੱਜ ਸ਼ਾਮ ਪਿੰਡ ਜਗਤਪੁਰਾ ਦੇ ਰਹਿਣ ਵਾਲੇ ਆਰ. ਐੱਮ. ਪੀ. ਡਾਕਟਰ ਹਰਵਿੰਦਰ ਆਪਣੇ ਸਕੂਟਰ 'ਤੇ ਨੈਸ਼ਨਲ ਹਾਈਵੇ ਤੋਂ ਹੁੰਦਾ ਹੋਇਆ ਸ਼ਹਿਰ ਵੱਲ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਸਫੈਦ ਰੰਗ ਦੀ ਸਵਿਫਟ ਕਾਰ ਨੰ. ਪੀ ਬੀ 07 ਏ ਯੂ 5955 ਆਪਣੀ ਸਾਈਡ 'ਤੇ ਜਾ ਰਹੇ ਸਕੂਟਰ ਚਾਲਕ ਡਾਕਟਰ ਦੇ ਉੱਪਰ ਜਾ ਚੜ੍ਹਾਈ, ਜਿਸ ਕਰ ਕੇ ਡਾਕਟਰ ਕਾਰ ਦੇ ਹੇਠਾਂ ਆਉਣ ਨਾਲ ਬੁਰੀ ਤਰ੍ਹਾਂ ਕੁਚਲਿਆ ਗਿਆ, ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਸਿਰ ਤੋਂ ਜ਼ਿਆਦਾ ਖੂਨ ਵਹਿਣ ਕਾਰਨ ਡਾਕਟਰ ਬੇਹੋਸ਼ ਹੋ ਗਿਆ। ਰਾਹ ਜਾਂਦੇ ਲੋਕਾਂ ਨੇ ਕਾਰ ਨੂੰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਫੜ ਕੇ ਐਂਬੂਲੈਂਸ ਮੰਗਵਾਉਣ ਲੱਗੇ ਤਾਂ ਕਾਰ ਚਾਲਕ ਨੇ ਅੱਗੋਂ ਚਲਾਕੀ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਖਮੀ ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਹੈ, ਉਹ ਉਸ ਦੀ ਮਦਦ ਕਰਨ ਅਤੇ ਜ਼ਖਮੀ ਨੂੰ ਉਸ ਦੀ ਕਾਰ ਵਿਚ ਪਾ ਦੇਣ, ਜਿਸ ਨਾਲ ਉਹ ਤੁਰੰਤ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾ ਦੇਵੇ, ਜਿਸ 'ਤੇ ਲੋਕ ਮੰਨ ਗਏ ਜ਼ਖਮੀ ਡਾਕਟਰ ਨੂੰ ਉਸ ਦੀ ਕਾਰ ਦੀ ਪਿਛਲੀ ਸੀਟ 'ਤੇ ਲਿਟਾ ਕੇ ਜਿਉਂ ਹੀ ਗੱਡੀ ਦੇ ਪਿੱਛੇ ਆਪਣੇ ਮੋਟਰਸਾਈਕਲ ਨਾਲ ਚੱਲਣ ਲੱਗੇ ਤਾਂ ਕਾਰ ਚਾਲਕ ਨੇ ਬਿਨਾਂ ਜ਼ਖਮੀ ਵਿਅਕਤੀ ਦੀ ਜਾਨ ਦੀ ਪ੍ਰ੍ਰਵਾਹ ਕੀਤੇ ਉਸ ਨੂੰ ਅਗਵਾ ਕਰ ਕੇ ਕਾਰ ਨੂੰ ਜਲੰਧਰ ਵੱਲ ਤੇਜ਼ ਰਫਤਾਰ ਨਾਲ ਭਜਾ ਕੇ ਲੈ ਗਿਆ, ਇਕ ਮੋਟਰਸਾਈਕਲ ਚਾਲਕ ਜਦੋਂ ਉਸ ਦਾ ਪਿੱਛਾ ਕਰਨ ਲੱਗ ਪਿਆ ਤਾਂ ਉਕਤ ਕਾਰ ਚਾਲਕ ਨੇ ਰਸਤੇ ਵਿਚ ਉਸ ਨੂੰ ਵੀ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ।
ਇੰਨੇ ਵਿਚ ਕੁਝ ਲੋਕਾਂ ਨੇ ਫਿਲੌਰ ਪੁਲਸ ਥਾਣੇ ਵਿਚ ਫੋਨ ਕਰ ਕੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ, ਜਿਸ 'ਤੇ ਥਾਣੇ ਵਿਚ ਤਾਇਨਾਤ ਮੁਨਸ਼ੀ ਨੇ ਕਾਰ ਚਾਲਕ ਨੂੰ ਫੜਨ ਲਈ ਗੁਰਾਇਆ ਤੇ ਫਗਵਾੜਾ ਪੁਲਸ ਦੀ ਮਦਦ ਲੈ ਕੇ ਨੈਸ਼ਨਲ ਹਾਈਵੇ 'ਤੇ ਨਾਕਾਬੰਦੀ ਕਰਵਾ ਦਿੱਤੀ। ਰਸਤੇ 'ਚ ਪੁਲਸ ਨਾਕਾਬੰਦੀ ਦੇਖ ਚਾਲਕ ਨੂੰ ਸਮਝਣ ਵਿਚ ਦੇਰ ਨਹੀਂ ਲੱਗੀ ਹੁਣ ਉਸਦਾ ਖੇਡ ਖਤਮ ਹੋ ਗਿਆ, ਉਸ ਨੇ ਤੁਰੰਤ ਗੁਰਾਇਆ ਤੋਂ ਗੱਡੀ ਵਾਪਸ ਘੁਮਾ ਲਈ ਅਤੇ ਵਾਪਸ ਫਿਲੌਰ ਆ ਗਿਆ। ਫਿਲੌਰ ਪਹੁੰਚਦੇ ਹੀ ਲੋਕਾਂ ਨੇ ਕਾਰ ਚਾਲਕ ਨੂੰ ਫੜ ਲਿਆ ਅਤੇ ਮਰੀਜ਼ ਨੂੰ ਇਲਾਜ ਲਈ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ, ਜਿੱਥੇ ਮਰੀਜ਼ ਡਾਕਟਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਫਿਲੌਰ ਪੁਲਸ ਨੇ ਹਸਪਤਾਲ ਪਹੁੰਚ ਕੇ ਕਾਰ ਤੇ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.