ਸੁਲਤਾਨਪੁਰ ਲੋਧੀ, (ਧੰਜੂ)- ਗੋਇੰਦਵਾਲ, ਸੁਲਤਾਨਪੁਰ ਲੋਧੀ ਮਾਰਗ 'ਤੇ ਪਿੰਡ ਤਲਵੰਡੀ ਚੌਧਰੀਆਂ ਥਾਣੇ ਦੇ ਸਾਹਮਣੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾ ਕੇ ਰੋਡ ਜਾਮ ਕੀਤਾ ਗਿਆ। ਧਰਨਾਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਸ਼ਰਨਜੀਤ ਸਿੰਘ ਪੰਚਾਇਤ ਮੈਂਬਰ ਪਿੰਡ ਬਾਓਪੁਰ ਤਹਿਸੀਲ ਸ਼ਾਹਕੋਟ ਜਲੰਧਰ ਦਾ ਆਪਣੇ ਸਹੁਰਿਆਂ ਦੇ ਘਰ ਭੈਣੀ ਹੁਸੇ ਖਾਂ ਆਇਆ ਹੋਇਆ ਸੀ। ਜਿਸ ਨੂੰ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਧੱਕੇਸ਼ਾਹੀ ਕਰਦੀ ਹੋਈ ਚੁੱਕ ਕੇ ਲੈ ਆਈ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਖਾਲਸਾ, ਜਲੰਧਰ ਦੇ ਸਲਵਿੰਦਰ ਸਿੰਘ ਜਾਣੀਆਂ, ਜ਼ਿਲਾ ਮੀਤ ਪ੍ਰਧਾਨ ਬਚਿੱਤਰ ਸਿੰਘ ਤਲਵੰਡੀ ਚੌਧਰੀਆਂ, ਮੁਖਤਿਆਰ ਸਿੰਘ ਮੁੰਡੀ ਛੰਨਾ, ਜਸਵੰਤ ਸਿੰਘ ਸੈਕਟਰੀ, ਮਹਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਅੰਮ੍ਰਿਤਪੁਰ, ਸੁਰਜੀਤ ਸਿੰਘ ਰਾਈਵਾਲਾ, ਜੋਗਿੰਦਰ ਸਿੰਘ ਮੁਡਾਲਾ, ਕਸ਼ਮੀਰ ਸਿੰਘ ਦਾਰੇਵਾਲਾ, ਭਜਨ ਸਿੰਘ, ਸੁਖਚੈਨ ਸਿੰਘ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੜਕ 'ਤੇ ਜਾਮ ਲਾ ਦਿੱਤਾ ਤੇ ਮੰਗ ਕੀਤੀ ਕਿ ਜਦ ਤਕ ਸ਼ਰਨਜੀਤ ਸਿੰਘ ਨੂੰ ਪੁਲਸ ਵਾਪਸ ਨਹੀਂ ਕਰਦੀ ਤਦ ਤਕ ਧਰਨਾ ਨਹੀਂ ਚੁੱਕਿਆ ਜਾਵੇਗਾ। ਧਰਨੇ ਦੀ ਹੋਰ ਮਜ਼ਬੂਤੀ ਨੂੰ ਦੇਖਦੇ ਹੋਏ ਪੁਲਸ ਨੇ ਸ਼ਰਨਜੀਤ ਸਿੰਘ ਨੂੰ ਕਿਸਾਨ ਸੰਘਰਸ਼ ਕਮੇਟੀ ਦੇ ਹਵਾਲੇ ਕੀਤਾ। ਡਰੇ ਹੋਏ ਸ਼ਰਨਜੀਤ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਮੁੱਖੀ ਨੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਸਾਰੀ ਰਾਤ ਮੈਨੂੰ ਵੱਖ-ਵੱਖ ਥਾਵਾਂ 'ਤੇ ਲੈ ਕੇ ਗਏ ਤੇ ਤੰਗ-ਪ੍ਰੇਸ਼ਾਨ ਕਰਦੇ ਰਹੇ। ਉਨ੍ਹਾਂ ਕਿਹਾ ਕਿ ਮੈਂ ਆਪਣੀ ਰਹਿਮ ਦੀ ਅਪੀਲ ਵੀ ਕੀਤੀ ਪਰ ਥਾਣਾ ਮੁੱਖੀ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਦੀ ਸ਼ਹਿ 'ਤੇ ਕੰਮ ਕਰਦਾ ਹਾਂ, ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਸ਼ਰਨਜੀਤ ਨੂੰ ਪੁੱਛਿਆ ਕਿ ਤੈਨੂੰ ਕਿਸ ਜੁਰਮ 'ਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਸ ਨੇ ਦੱਸਿਆ ਕਿ ਬੀਤੇ ਦਿਨੀਂ ਮੇਰੇ ਰਿਸ਼ਤੇਦਾਰ ਆਪਣੇ ਘਰ ਵਾਸਤੇ ਪਿੰਡ ਦੇ ਟੋਬੇ 'ਚੋਂ ਰੇਤ ਲੈਣ ਗਏ ਸੀ, ਉਨ੍ਹਾਂ ਨੂੰ ਮੌਕੇ 'ਤੇ ਫੜ ਲਿਆ ਤੇ ਉਨ੍ਹਾਂ 'ਤੇ ਪਰਚਾ ਦਰਜ ਕਰ ਦਿੱਤਾ, ਮੇਰਾ ਜੁਰਮ ਸਿਰਫ ਇੰਨਾ ਹੀ ਸੀ ਕਿ ਮੈਂ ਪੁਲਸ ਨੂੰ ਉਨ੍ਹਾਂ ਨੂੰ ਮਾਫ ਕਰਨ ਲਈ ਬੇਨਤੀ ਕੀਤੀ ਸੀ। ਆਪਣੇ ਸੰਬੋਧਨ 'ਚ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਚੋਣਾਂ ਵਾਲੇ ਕੈਪਟਨ ਅਮਰਿੰਦਰ ਸਿੰਘ ਸਾਫ-ਸੁਥਰਾ ਪ੍ਰਸ਼ਾਸਨ ਦੇਣ ਦੀ ਗੱਲ ਕਹੀ ਸੀ, ਉਹ ਬਿਲਕੁੱਲ ਝੂਠ ਨਿਕਲੀ ਤੇ ਸੂਬੇ 'ਚ ਆਮ ਵਿਅਕਤੀ ਦਾ ਜੀਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਨੂੰ ਤੁਰੰਤ ਬਦਲਿਆ ਜਾਵੇ।
ਦੂਜੇ ਪਾਸੇ ਐੱਸ. ਐੱਚ. ਓ. ਜਰਨੈਲ ਸਿੰਘ ਨਾਲ ਸੰਪਰਕ 'ਤੇ ਉਨ੍ਹਾਂ ਦੱਸਿਆ ਕਿ ਇਹ ਸਾਰਾ ਝੂਠ ਦਾ ਪੁਲੰਦਾ ਹੈ, ਅਸੀਂ ਕਿਸੇ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਨਹੀਂ ਕੀਤਾ, ਰੇਤ ਮਾਈਨਿੰਗ ਕਰਦੇ ਕੁਝ ਵਿਅਕਤੀਆਂ ਨੂੰ ਟ੍ਰੈਕਟਰ-ਟਰਾਲੀ ਸਮੇਤ ਫੜਿਆ ਸੀ ਤੇ ਉਨ੍ਹਾਂ 'ਤੇ ਪਰਚਾ ਕਰ ਦਿੱਤਾ ਹੈ।
ਪੰਚਾਇਤੀ ਜ਼ਮੀਨ ਦੇ ਜਾਅਲੀ ਪਟੇ ਕਰਵਾ ਕੇ ਹੇਰਾਫੇਰੀ ਤੇ ਧੋਖਾਦੇਹੀ ਦੇ ਦੋਸ਼ 'ਚ 2 ਗ੍ਰਿਫਤਾਰ
NEXT STORY