ਕਪੂਰਥਲਾ, (ਮਲਹੋਤਰਾ)- ਕਪੂਰਥਲਾ ਨੇੜੇ ਪਿੰਡ ਧੁਆਂਖਾ ਦੀ ਇਕ ਫੈਕਟਰੀ ਦੇ ਕੁਆਰਟਰਾਂ ਵਿਚ ਰਸੋਈ ਗੈਸ ਸਿਲੰਡਰ ਦੀ ਲੀਕੇਜ ਕਾਰਨ ਲੱਗੀ ਅੱਗ ਨਾਲ 4 ਲੋਕਾਂ ਦੇ ਝੁਲਸ ਜਾਣ ਦਾ ਸਮਾਚਾਰ ਹੈ। ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਜਾਣਕਾਰੀ ਅਨੁਸਾਰ ਨਰੇਸ਼ ਮੰਡਲ ਪੁੱਤਰ ਅਜੈਬ ਮੰਡਲ ਨੇ ਦੱਸਿਆ ਕਿ ਪਿੰਡ ਧੁਆਂਖਾ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਜਦੋਂ ਉਹ ਕੰਮ ਤੋਂ ਵਾਪਸ ਆਪਣੇ ਕੁਆਰਟਰਾਂ ਵਿਚ ਸ਼ਾਮ ਦਾ ਖਾਣਾ ਬਣਾਉਣ ਲੱਗੇ ਤਾਂ ਜਿਵੇਂ ਹੀ ਉਨ੍ਹਾਂ ਨੇ ਅੱਗ ਲਗਾਉਣ ਲਈ ਮਾਚਿਸ ਜਗਾਈ ਤਾਂ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਮਰੇ ਵਿਚ ਸਾਰੇ ਲੋਕ ਝੁਲਸ ਗਏ। ਉਨ੍ਹਾਂ ਨੇ ਦੱਸਿਆ ਕਿ ਸਿਲੰਡਰ ਲੀਕ ਕਰ ਰਿਹਾ ਸੀ, ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ। ਜ਼ਖਮੀਆਂ ਵਿਚ ਜਨਾਰਦਨ ਮੰਡਲ ਪੁੱਤਰ ਮਨੀ ਮੰਡਲ, ਉਪਿੰਦਰ ਮੰਡਲ ਪੁੱਤਰ ਕਮਲੇਸ਼ ਮੰਡਲ ਤੇ ਮਿਤਲੇਸ਼ ਤੇ ਜਨਾਰਦਨ ਸ਼ਾਮਲ ਹਨ।
ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
NEXT STORY